ਬ੍ਰਿਟੇਨ: ਕੋਰੋਨਾ ਦੀ ''ਆਰ'' ਦਰ ''ਚ ਆਈ ਗਿਰਾਵਟ, ਜਾਣੋ ਕੀ ਹੈ ਇਸ ਦਾ ਮਤਲਬ

Saturday, Nov 28, 2020 - 08:43 PM (IST)

ਬ੍ਰਿਟੇਨ: ਕੋਰੋਨਾ ਦੀ ''ਆਰ'' ਦਰ ''ਚ ਆਈ ਗਿਰਾਵਟ, ਜਾਣੋ ਕੀ ਹੈ ਇਸ ਦਾ ਮਤਲਬ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਲਾਗ ਦੇ ਫੈਲਣ ਸੰਬੰਧੀ ਆਰ ਨੰਬਰ ਅਗਸਤ ਦੇ ਅੱਧ ਤੋਂ ਪਹਿਲੀ ਵਾਰ ਘੱਟ ਕੇ 0.9 ਅਤੇ 1 ਦੇ ਵਿਚਕਾਰ ਆ ਗਿਆ ਹੈ, ਇਸ ਦਰ ਵਿੱਚ ਆਈ ਗਿਰਾਵਟ ਇਸ ਗੱਲ ਦਾ ਸੰਕੇਤ ਹੈ ਕਿ ਮਹਾਮਾਰੀ ਹੁਣ ਘੱਟ ਹੋ ਰਹੀ ਹੈ। ਵਾਇਰਸ ਦੀ ਲਾਗ ਦੇ ਮਾਮਲੇ 'ਚ 'ਆਰ' ਨੰਬਰ ਦੀ ਗਣਨਾ ਸਰਕਾਰ ਦੇ ਵਿਗਿਆਨਕ ਸਲਾਹਕਾਰਾਂ ਦੁਆਰਾ ਕੀਤੀ ਜਾਂਦੀ ਹੈ ਜੋ ਕਿ ਹਰ ਇਕ ਵਾਇਰਸ ਪੀੜਤ ਵਿਅਕਤੀ ਵੱਲੋਂ ਕਿੰਨੇ ਹੋਰ ਲੋਕਾਂ ਨੂੰ ਵਾਇਰਸ ਦੀ ਲਾਗ ਨਾਲ ਪੀੜਿਤ ਕੀਤਾ ਗਿਆ, ਦੇ ਬਾਰੇ ਦਰਸਾਉਂਦਾ ਹੈ। 

ਸਰਕਾਰ ਦਾ ਟੀਚਾ ਦੇਸ਼ ਵਿਚ ਕਿਸੇ ਤਰ੍ਹਾਂ ਦਾ ਟੀਕਾ ਲੱਗਣ ਤੱਕ ਆਰ ਦਰ ਨੂੰ 1 ਤੋਂ ਘੱਟ ਰੱਖਣ ਦਾ ਹੈ। ਵਾਇਰਸ ਵਾਧੇ ਦੀ ਦਰ ਵੀ ਪਹਿਲਾਂ ਨਾਲੋਂ -2% ਅਤੇ 0% ਦੇ ਵਿਚਕਾਰ, ਜੋ ਦਰਸਾਉਂਦੀ ਹੈ ਕਿ ਹਰ ਦਿਨ ਨਵੇਂ ਪੀੜਤਾਂ ਦੀ ਗਿਣਤੀ ਘੱਟ ਰਹੀ ਹੈ। ਸ਼ੁੱਕਰਵਾਰ ਨੂੰ ਯੂ. ਕੇ. ਵਿਚ, ਕੋਵਿਡ-19 ਦੇ ਸਕਾਰਾਤਮਕ ਟੈਸਟ ਦੇ 28 ਦਿਨਾਂ ਦੇ ਅੰਦਰ 521 ਮੌਤਾਂ ਹੋਈਆਂ ਹਨ ਅਤੇ 16,022 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪਿਛਲੇ ਹਫਤੇ ਨਾਲੋਂ 25% ਦੀ ਗਿਰਾਵਟ ਦਰਜ ਕੀਤੀ ਗਈ ਹੈ। 

ਇਕ ਆਰ ਨੰਬਰ ਦਾ ਅਰਥ ਹੈ ਕਿ ਔਸਤਨ ਲਾਗ ਵਾਲਾ ਹਰ ਵਿਅਕਤੀ ਇੱਕ-ਦੂਜੇ ਵਿਅਕਤੀ ਨੂੰ ਸੰਕ੍ਰਮਿਤ ਕਰੇਗਾ। ਇਸ ਲਈ 0.9 ਅਤੇ 1.0 ਦੇ ਵਿਚਕਾਰ ਔਸਤਨ ਵਾਇਰਸ ਦਾ ਸ਼ਿਕਾਰ ਹੋਏ 10 ਲੋਕ, 9 ਅਤੇ 10 ਦੇ ਵਿਚਕਾਰ ਹੋਰ ਲੋਕਾਂ ਨੂੰ ਪ੍ਰਭਾਵਿਤ ਕਰਨਗੇ। ਆਰ ਨੰਬਰ ਦਾ ਅੰਦਾਜ਼ਾ ਕਈ ਤਰ੍ਹਾਂ ਦੇ ਅੰਕੜਿਆਂ ਦੀ ਵਰਤੋਂ ਨਾਲ ਲਗਾਇਆ ਜਾਂਦਾ ਹੈ, ਜਿਸ ਵਿਚ ਟੈਸਟਿੰਗ ਨੰਬਰ, ਹਸਪਤਾਲ ਵਿਚ ਦਾਖ਼ਲੇ, ਆਈ. ਸੀ. ਯੂ. ਦੀਆਂ ਮੌਤਾਂ ਅਤੇ ਦੇਸ਼ ਭਰ ਵਿਚ ਸੰਕ੍ਰਮਿਤ ਲੋਕ ਆਦਿ ਪੈਮਾਨੇ ਸ਼ਾਮਲ ਹਨ।
 


author

Sanjeev

Content Editor

Related News