ਧੀ ਦੇ ਵਿਆਹ 'ਤੇ ਖ਼ਰਚਿਆ ਸੀ 500 ਕਰੋੜ, ਅੱਜ ਇਸ ਭਾਰਤੀ ਸਿਰ ਚੜ੍ਹਿਆ 25 ਹਜ਼ਾਰ ਕਰੋੜ ਦਾ ਕਰਜ਼ਾ

10/23/2020 10:14:27 AM

ਬ੍ਰਿਟੇਨ : ਸਟੀਲ ਕਿੰਗ ਲਕਸ਼ਮੀ ਮਿੱਤਲ ਦੇ ਛੋਟੇ ਭਰਾ ਪ੍ਰਮੋਦ ਮਿੱਤਲ ਨੇ ਆਪਣੀ ਧੀ ਦੇ ਵਿਆਹ ਵਿਚ ਕਰੀਬ 500 ਕਰੋੜ ਰੁਪਏ ਖਰਚ ਕੀਤੇ ਸਨ। ਹੁਣ ਉਹ ਬ੍ਰਿਟੇਨ ਦੇ ਸਭ ਤੋਂ ਵੱਡੇ ਦਿਵਾਲਿਆ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਉੱਤੇ ਕਰੀਬ 254 ਕਰੋੜ ਪੌਂਡ ਦਾ ਕਰਜ਼ਾ ਹੈ। 64 ਸਾਲਾ ਮਿੱਤਲ ਇਸ ਸਾਲ ਗਰਮੀਆਂ ਵਿਚ ਹੀ ਲੰਡਨ ਦੀ ਇਨਸਾਲਵੇਂਸੀ ਅਤੇ ਕੰਪਨੀਜ ਕੋਰਟ ਵੱਲੋਂ ਦਿਵਾਲਿਆ ਘੋਸ਼ਿਤ ਕੀਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਉੱਤੇ ਕੁੱਲ 254 ਕਰੋੜ ਪੌਂਡ (ਕਰੀਬ 25 ਹਜ਼ਾਰ ਕਰੋੜ ਰੁਪਏ) ਦਾ ਕਰਜ਼ਾ ਹੈ। ਇਸ ਵਿਚ ਉਹ 17 ਕਰੋੜ ਪੌਂਡ ਦਾ ਕਰਜ਼ ਵੀ ਸ਼ਾਮਲ ਹੈ, ਜੋ ਉਨ੍ਹਾਂ ਨੇ ਆਪਣੇ 94 ਸਾਲ ਦੇ ਪਿਤਾ ਤੋਂ ਉਧਾਰ ਲਿਆ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਪਤਨੀ ਸੰਗੀਤਾ ਤੋਂ 11 ਲੱਖ ਪੌਂਡ, ਪੁੱਤ ਦਿਵਿਏਸ਼ ਤੋਂ 24 ਲੱਖ ਪੌਂਡ ਅਤੇ ਆਪਣੇ ਇਕ ਰਿਸ਼ਤੇਦਾਰ ਅਮਿਤ ਲੋਹੀਆ ਤੋਂ 11 ਲੱਖ ਪੌਂਡ ਉਧਾਰ ਲਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਕੋਲ ਸਿਰਫ਼ 1.10 ਲੱਖ ਪੌਂਡ ਦਾ ਏਸੇਟ ਬਚਿਆ ਹੈ ਅਤੇ ਉਨ੍ਹਾਂ ਦੀ ਕੋਈ ਆਮਦਨੀ ਨਹੀਂ ਰਹਿ ਗਈ ਹੈ। ਮਿੱਤਲ ਆਪਣੇ ਕਰਜ਼ਦਾਰਾਂ ਦਾ ਬਹੁਤ ਮਾਮੂਲੀ ਹਿੱਸਾ ਦੇਣ ਨੂੰ ਤਿਆਰ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਦਿਵਾਲਿਆ ਸਮੱਸਿਆ ਦਾ ਹੱਲ ਕੱਢ ਲੈਣਗੇ। ਉਨ੍ਹਾ ਨੇ ਸਭ ਤੋਂ ਜ਼ਿਆਦਾ ਬ੍ਰਿਟੀਸ਼ ਵਰਜਿਨ ਆਇਲੈਂਡ ਦੀ ਕੰਪਨੀ ਡਾਇਰੈਕਟ ਇਨਵੈਸਟਮੈਂਟ ਲਿਮਿਟਡ ਤੋਂ ਉਧਾਰ ਲਿਆ ਹੈ, ਜਿਸ ਦਾ ਉਨ੍ਹਾਂ ਨੂੰ ਕਰੀਬ 100 ਕਰੋੜ ਪੌਂਡ ਚੁਕਾਉਣਾ ਹੈ। ਪ੍ਰਮੋਦ ਮਿੱਤਲ ਨੇ ਸਾਲ 2013 ਵਿਚ ਆਪਣੀ ਧੀ ਸਰਿਸ਼ਟੀ ਦਾ ਵਿਆਹ ਇਕ ਇਨਵੈਸਟਮੈਂਟ ਬੈਂਕਰ ਗੁਲਰਾਜ ਬਹਿਲ ਨਾਲ ਕੀਤਾ ਸੀ। ਇਸ ਵਿਚ ਉਨ੍ਹਾਂ ਨੇ ਆਪਣੇ ਭਰਾ ਲਕਸ਼ਮੀ ਮਿੱਤਲ ਦੀ ਧੀ ​ਵਨਿਸ਼ਾ ਦੇ ਵਿਆਹ ਤੋਂ ਵੀ ਜ਼ਿਆਦਾ 5 ਕਰੋੜ ਪੌਂਡ (ਕਰੀਬ 500 ਕਰੋੜ ਰੁਪਏ) ਖ਼ਰਚ ਕੀਤੇ ਸਨ।

ਮਿੱਤਲ ਨੇ ਕਿਹਾ, ਮੇਰੀ ਹੁਣ ਕੋਈ ਆਮਦਨੀ ਨਹੀਂ ਹੈ। ਮੇਰੀ ਪਤਨੀ ਆਰਥਿਕ ਰੂਪ ਤੋਂ ਆਤਮਨਿਰਭਰ ਹੈ।  ਸਾਡੇ ਬੈਂਕ ਖਾਂਤੇ ਵੱਖ ਹਨ ਅਤੇ ਮੈਨੂੰ ਉਨ੍ਹਾਂ ਦੀ ਆਮਦਨੀ ਦੇ ਬਾਰੇ ਵਿਚ ਬਹੁਤ ਸੀਮਤ ਜਾਣਕਾਰੀ ਹੈ। ਮੇਰਾ ਹਰ ਮਹੀਨੇ ਦਾ ਕਰੀਬ 2 ਹਜ਼ਾਰ ਤੋਂ 3 ਹਜ਼ਾਰ ਪੌਂਡ ਦਾ ਖਰਚਾ ਮੇਰੀ ਪਤਨੀ ਅਤੇ ਪਰਿਵਾਰ ਦੇ ਲੋਕ ਚਲਾ ਰਹੇ ਹਨ। ਮੇਰੇ ਦਿਵਾਲਿਆ ਪ੍ਰਕਿਰਿਆ ਦਾ ਕਾਨੂੰਨੀ ਖਰਚ ਵੀ ਕੋਈ ਹੋਰ ਭਰ ਰਿਹਾ ਹੈ।


cherry

Content Editor

Related News