ਕੈਨੇਡਾ ਵਲੋਂ ਯੂਕ੍ਰੇਨ ਲਈ ਫੌਜੀ ਸਹਾਇਤਾ ਦਾ ਐਲਾਨ
Tuesday, Aug 26, 2025 - 04:51 PM (IST)

ਓਟਾਵਾ - ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਕ੍ਰੇਨ ਲਈ ਨਵੀਂ ਫੌਜੀ ਸਹਾਇਤਾ ਦਾ ਐਲਾਨ ਕੀਤਾ ਹੈ। ਕੈਨੇਡਾ ਨੇ ਕਨਾਨਸਕਿਸ ਵਿਚ ਜੂਨ ’ਚ ਹੋਏ ਜੀ-7 ਸੰਮੇਲਨ ਵਿਚ ਕੁੱਲ 2 ਅਰਬ ਕੈਨੇਡੀਅਨ ਡਾਲਰ (1.45 ਅਰਬ ਅਮਰੀਕੀ ਡਾਲਰ) ਦੀ ਰਕਮ ਦੇਣ ਬਾਰੇ ਕਿਹਾ ਸੀ।
ਪ੍ਰੈੱਸ ਨੋਟ ਵਿਚ ਕਿਹਾ ਗਿਆ ਹੈ ਕਿ ਕੁੱਲ ਰਕਮ ਵਿਚੋਂ ਲਗਭਗ 835 ਅਰਬ ਕੈਨੇਡੀਅਨ ਡਾਲਰ (603 ਅਰਬ ਅਮਰੀਕੀ ਡਾਲਰ) ਯੂਕ੍ਰੇਨ ਲਈ ਕਈ ਤਰ੍ਹਾਂ ਦੇ ਮਹੱਤਵਪੂਰਨ ਉਪਕਰਣਾਂ ਦੀ ਖਰੀਦ ਲਈ ਰੱਖੇ ਗਏ ਹਨ, ਜਿਨ੍ਹਾਂ ਵਿਚ ਬਖਤਰਬੰਦ ਵਾਹਨ, ਮੈਡੀਕਲ ਉਪਕਰਣ, ਸਪੇਅਰ ਪਾਰਟਸ, ਛੋਟੇ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਪਦਾਰਥ ਸ਼ਾਮਲ ਹਨ।