UK ਨੇ ਕੀਤੀ ਅੱਤਵਾਦ ਨਾਲ ਲੰਬੀ ਲੜਾਈ ਦੀ ਤਿਆਰੀ, ਸੁਰੱਖਿਆ ਲਈ ਰੱਖੀ ਵੱਡੀ ਰਕਮ

11/27/2020 8:46:21 AM

ਲੰਡਨ- ਬ੍ਰਿਟੇਨ ਅੱਤਵਾਦ ਨਾਲ ਲੰਬੀ ਲੜਾਈ ਦੀ ਯੋਜਨਾ ਨੂੰ ਅੰਜਾਮ ਦੇਣ ਲਈ ਲੱਗ ਗਿਆ ਹੈ। ਉਸ ਨੇ ਆਪਣੇ ਬਜਟ ’ਚ ਵੱਡੀ ਰਕਮ ਦੀ ਘੋਸ਼ਣਾ 'ਕਾਊਂਟਰ ਟੈਰੇਰਿਜ਼ਮ ਆਪ੍ਰੇਸ਼ਨ ਸੈਂਟਰ' (ਸੀ. ਟੀ. ਓ. ਸੀ.) ਦੇ ਗਠਨ ਲਈ ਕੀਤਾ ਹੈ। ਇਹ ਸੈਂਟਰ ਅੱਤਵਾਦ ਦੇ ਖ਼ਿਲਾਫ਼ ਪੂਰੀ ਤਰ੍ਹਾਂ ਨਾਲ ਸਮਰੱਥ ਹੋਵੇਗਾ। ਇਸ ਦੇ ਨਾਲ ਹੀ 20 ਹਜ਼ਾਰ ਤੋਂ ਜ਼ਿਆਦਾ ਨਵੇਂ ਪੁਲਸ ਅਫਸਰਾਂ ਦੀ ਭਰਤੀ ਕੀਤੀ ਜਾਏਗੀ।

ਅਗਲੇ ਸਾਲ ਦੇ ਬਜਟ ਪ੍ਰਬੰਧਾਂ ਦਾ ਐਲਾਨ ਕਰਦੇ ਹੋਏ ਸੰਸਦ ਵਿਚ ਵਿੱਤ ਮੰਤਰੀ ਸੁਨਕ ਨੇ ਦੱਸਿਆ ਕਿ 2023 ਤਕ 20 ਹਜ਼ਾਰ ਪੁਲਸ ਮੁਲਾਜ਼ਮਾਂ ਦੀਆਂ ਨਵੀਆਂ ਭਰਤੀਆਂ ਲਈ 400 ਮਿਲੀਅਨ ਪੌਂਡ (ਲਗਭਗ 39 ਅਰਬ ਰੁਪਏ) ਦਿੱਤੇ ਗਏ ਹਨ। ਆਰਥਿਕ ਅਪਰਾਧਾਂ ’ਤੇ ਕਾਬੂ ਪਾਉਣ ਲਈ 6 ਹਜ਼ਾਰ ਨਵੇਂ ਅਧਿਕਾਰੀਆਂ ਦੀ ਭਰਤੀ ਲਈ ਵੱਖਰੇ ਤੌਰ ’ਤੇ ਬਜਟ ਰਾਸ਼ੀ ਦਿੱਤੀ ਜਾ ਰਹੀ ਹੈ। ਅਪਰਾਧਿਕ ਮਾਮਲਿਆਂ ਦੀਆਂ ਅਦਾਲਤਾਂ ਨੂੰ ਮਜਬੂਤੀ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਵੱਡੀ ਰਾਹਤ! ਸਸਤੇ ਹੋ ਸਕਦੇ ਨੇ ਖਾਣ ਵਾਲੇ ਤੇਲ, ਸਰਕਾਰ ਨੇ ਘਟਾਈ ਡਿਊਟੀ

ਵਿੱਤ ਮੰਤਰੀ ਨੇ ਕਿਹਾ ਕਿ ਸੀ. ਟੀ. ਓ. ਸੀ. ਅੱਤਵਾਦ ਦੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੋਵੇਗਾ। ਸਕਾਟਲੈਂਡ ਯਾਰਡ (ਬ੍ਰਿਟੇਨ ਦਾ ਪੁਲਸ ਸੰਗਠਨ) ਨੇ ਵਿੱਤ ਮੰਤਰੀ ਦਾ ਧੰਨਵਾਦ ਕਰਦੇ ਹੋਏ ਸੀ. ਟੀ. ਓ. ਸੀ. ਦੇ ਗਠਨ ਨੂੰ ਇਤਿਹਾਸਕ ਫ਼ੈਸਲਾ ਦੱਸਿਆ ਹੈ। ਪੁਲਸ ਨੇ ਦੱਸਿਆ ਕਿ ਇਹ ਫ਼ੈਸਲਾ ਹਾਲ ਹੀ ਵਿਚ ਯੂਰਪ ’ਚ ਹੋਈਆਂ ਅੱਤਵਾਦੀ ਘਟਨਾਵਾਂ ਨੂੰ ਦੇਖਦੇ ਹੋਏ ਬਹੁਤ ਹੀ ਮਹੱਤਵਪੂਰਣ ਹੈ। 2017 ਤੋਂ ਹੁਣ ਤੱਕ 27 ਅੱਤਵਾਦੀ ਘਟਨਾਵਾਂ ਹੋ ਚੁੱਕੀਆਂ ਹਨ। ਸੀ. ਟੀ. ਓ. ਸੀ. ਸਾਡੀ ਅੱਤਵਾਦ ਨਾਲ ਲੜਾਈ ਨੂੰ ਹੋਰ ਮਜ਼ਬੂਤ ਕਰੇਗਾ।


Lalita Mam

Content Editor

Related News