ਖ਼ੁਸ਼ਖ਼ਬਰੀ, ਇਸ ਮਹੀਨੇ ਦੇ ਅੰਤ 'ਚ 2,400 ਭਾਰਤੀਆਂ ਨੂੰ ਮਿਲੇਗਾ ਬ੍ਰਿਟੇਨ ਦਾ ਵੀਜ਼ਾ, ਇੰਝ ਕਰ ਸਕਦੇ ਹੋ ਅਪਲਾਈ

02/22/2023 9:27:14 AM

ਲੰਡਨ (ਭਾਸ਼ਾ)- ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਤਹਿਤ ਯੋਗ ਭਾਰਤੀਆਂ ਨੂੰ ਇਸ ਮਹੀਨੇ ਦੇ ਅੰਤ ਵਿੱਚ 2,400 ਵੀਜ਼ੇ ਉਪਲਬਧ ਕਰਵਾਏ ਜਾਣਗੇ। ਬ੍ਰਿਟੇਨ ਸਰਕਾਰ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਪਿਛਲੇ ਮਹੀਨੇ ਰਸਮੀ ਤੌਰ 'ਤੇ ਸ਼ੁਰੂ ਕੀਤੀ ਗਈ ਇਹ ਸਕੀਮ 18 ਤੋਂ 30 ਸਾਲ ਦੀ ਉਮਰ ਦੇ ਭਾਰਤੀ ਨਾਗਰਿਕਾਂ ਨੂੰ 2 ਸਾਲਾਂ ਤੱਕ ਬ੍ਰਿਟੇਨ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ।

ਇਹ ਵੀ ਪੜ੍ਹੋ: OMG ! ਰਾਤੋ-ਰਾਤ ਸੁੱਤੇ ਹੋਏ ਗਾਇਬ ਹੋ ਗਈ ਮੁੰਡੇ ਦੀ ਅੱਖ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਨਵੀਂ ਦਿੱਲੀ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਨੇ ਨਵੀਂ ਯੋਜਨਾ ਲਈ ਵਿਸਤ੍ਰਿਤ ਯੋਗਤਾ ਮਾਪਦੰਡ ਨੂੰ ਜਾਰੀ ਕਰਦੇ ਹੋਏ, ਕਿਹਾ, "ਇਹ 18-30 ਸਾਲ ਦੀ ਉਮਰ ਦੇ ਵਿਚਕਾਰ ਭਾਰਤ ਦੇ ਸਭ ਤੋਂ ਹੁਸ਼ਿਆਰ ਨੌਜਵਾਨਾਂ ਲਈ ਬ੍ਰਿਟੇਨ ਵਿੱਚ ਸਭ ਤੋਂ ਵਧੀਆ ਅਨੁਭਵ ਕਰਨ ਦਾ ਇੱਕ ਸ਼ਾਨਦਾਰ ਮੌਕਾ ਹੈ।" ਪਿਛਲੇ ਸਾਲ ਨਵੰਬਰ ਵਿੱਚ ਇੰਡੋਨੇਸ਼ੀਆ ਵਿੱਚ ਜੀ-20 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟੇਨ ਦੇ ਉਨ੍ਹਾਂ ਦੇ ਹਮਰੁਤਬਾ ਰਿਸ਼ੀ ਸੁਨਕ ਵਿਚਕਾਰ ਹੋਏ ਪਰਸਪਰ ਸਮਝੌਤੇ ਦੇ ਹਿੱਸੇ ਵਜੋਂ ਬ੍ਰਿਟਿਸ਼ ਨਾਗਰਿਕਾਂ ਨੂੰ ਵੀ ਭਾਰਤ ਵਿੱਚ ਰਹਿਣ ਅਤੇ ਕੰਮ ਕਰਨ ਲਈ ਇਸੇ ਤਰ੍ਹਾਂ ਦੇ ਵੀਜ਼ੇ ਦੀ ਪੇਸ਼ਕਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਬ੍ਰਿਟੇਨ: ਪਿਓ ਦੇ ਕਾਤਲ ਭਾਰਤੀ ਮੂਲ ਦੇ ਸ਼ਖ਼ਸ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

UK ਵੀਜ਼ਾ ਕਿਵੇਂ ਅਪਲਾਈ ਕਰੀਏ?

ਯੂਕੇ ਵੀਜ਼ਾ ਅਰਜ਼ੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਨੂੰ ਯੰਗ ਪ੍ਰੋਫੈਸ਼ਨਲ ਸਕੀਮ ਦੇ ਤਹਿਤ ਬੈਲਟ ਲਈ ਅਰਜ਼ੀ ਦੇਣ ਦੀ ਲੋੜ ਹੋਵੇਗੀ। ਇਸ ਦੇ ਲਈ ਸਿਰਫ਼ 3 ਦਿਨ ਦਾ ਸਮਾਂ ਦਿੱਤਾ ਜਾ ਰਿਹਾ ਹੈ। ਬੈਲਟ ਐਪਲੀਕੇਸ਼ਨ ਵਿੰਡੋ 28 ਫਰਵਰੀ ਨੂੰ ਖੁੱਲ੍ਹੇਗੀ ਅਤੇ 2 ਮਾਰਚ ਨੂੰ ਬੰਦ ਹੋਵੇਗੀ। ਇਸ ਯੰਗ ਪ੍ਰੋਫੈਸ਼ਨਲ ਸਕੀਮ ਬੈਲਟ ਵਿੱਚ ਤੁਹਾਡੇ ਤੋਂ ਕੁਝ ਮੁੱਢਲੀ ਜਾਣਕਾਰੀ ਮੰਗੀ ਜਾਵੇਗੀ। ਇਸ ਦੇ ਆਧਾਰ 'ਤੇ ਤੁਹਾਡੀ ਚੋਣ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ ਬੈਲਟ ਐਪਲੀਕੇਸ਼ਨ ਤੋਂ 30 ਦਿਨਾਂ ਦੇ ਅੰਦਰ ਬ੍ਰਿਟੇਨ ਸਰਕਾਰ ਤੋਂ ਸੱਦਾ ਪ੍ਰਾਪਤ ਹੋਵੇਗਾ। ਜੇਕਰ ਤੁਸੀਂ ਚੁਣੇ ਜਾਂਦੇ ਹੋ, ਤਾਂ ਤੁਹਾਨੂੰ ਬ੍ਰਿਟੇਨ ਦਾ ਵੀਜ਼ਾ ਅਪਲਾਈ ਕਰਨਾ ਹੋਵੇਗਾ। ਵੀਜ਼ਾ ਲਈ ਅਪਲਾਈ ਕਰਨ ਦੇ 6 ਮਹੀਨਿਆਂ ਦੇ ਅੰਦਰ ਤੁਹਾਨੂੰ ਬ੍ਰਿਟੇਨ ਦੀ ਯਾਤਰਾ ਕਰਨੀ ਹੋਵੇਗੀ।

ਇਹ ਵੀ ਪੜ੍ਹੋ: ਲਾਸ ਏਂਜਲਸ 'ਚ ਟਰੇਨ ਅਤੇ ਕਾਰ ਦੀ ਹੋਈ ਟੱਕਰ, 2 ਲੋਕਾਂ ਦੀ ਮੌਤ, 3 ਜ਼ਖ਼ਮੀ

ਵੀਜ਼ਾ ਫੀਸ?

ਬ੍ਰਿਟੇਨ ਦਾ ਵੀਜ਼ਾ ਅਪਲਾਈ ਕਰਨ ਲਈ ਤੁਹਾਨੂੰ 259 ਬ੍ਰਿਟਿਸ਼ ਪੌਂਡ (ਕਰੀਬ 26 ਹਜ਼ਾਰ ਰੁਪਏ) ਦੀ ਫ਼ੀਸ ਅਦਾ ਕਰਨੀ ਪਵੇਗੀ। ਇਸ ਤੋਂ ਇਲਾਵਾ 940 ਪੌਂਡ (ਕਰੀਬ 94 ਹਜ਼ਾਰ ਰੁਪਏ) ਦਾ ਹੈਲਥਕੇਅਰ ਸਰਚਾਰਜ ਦੇਣਾ ਹੋਵੇਗਾ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News