ਮਹਿਲਾ ਦੀ 10 ਵਾਰ ਕੋਰੋਨਾ ਰਿਪੋਰਟ ਆਈ ਨੈਗੇਟਿਵ, ਫਿਰ ਵੀ ਕੋਵਿਡ-19 ਨਾਲ ਹੋਈ ਮੌਤ

Thursday, May 06, 2021 - 03:44 PM (IST)

ਮਹਿਲਾ ਦੀ 10 ਵਾਰ ਕੋਰੋਨਾ ਰਿਪੋਰਟ ਆਈ ਨੈਗੇਟਿਵ, ਫਿਰ ਵੀ ਕੋਵਿਡ-19 ਨਾਲ ਹੋਈ ਮੌਤ

ਲੰਡਨ (ਬਿਊਰੋ) ਕੋਰੋਨਾ ਵਾਇਰਸ ਦੀ ਵੈਕਸੀਨ ਆਉਣ ਦੇ ਬਾਵਜੂਦ ਇਸ ਮਹਾਮਾਰੀ ਨਾਲ ਜੁੜੇ ਕੁਝਜਟਿਲ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ। ਅਸਲ ਵਿਚ 55 ਸਾਲ ਦੀ ਇਕ ਮਹਿਲਾ ਲਗਾਤਾਰ ਕੋਰੋਨਾ ਟੈਸਟ ਕਰਵਾ ਰਹੀ ਸੀ ਅਤੇ ਉਹ 10 ਵਾਰ ਨੈਗੇਟਿਵ ਆ ਚੁੱਕੀ ਸੀ ਪਰ ਇਸ ਦੇ ਬਾਵਜੂਦ ਉਸ ਦੀ ਕੋਵਿਡ ਨਾਲ ਮੌਤ ਹੋ ਗਈ।

ਦੀ ਸਨ ਦੀ ਰਿਪੋਰਟ ਮੁਤਾਬਕ 55 ਸਾਲਾ ਡੇਬਰਾ ਸ਼ਾਅ ਹਰਨੀਆ ਦੇ ਆਪਰੇਸ਼ਨ ਲਈ ਰਾਇਲ ਸਟਾਕ ਯੂਨੀਵਰਸਿਟੀ ਹਸਪਤਾਲ ਵਿਚ ਮੌਜੂਦ ਸੀ। ਉਹਇਸ ਆਪਰੇਸ਼ਨ ਮਗਰੋਂ ਸਿਹਤਮੰਦ ਢੰਗ ਨਾਲ ਰਿਕਵਰੀ ਕਰ ਰਹੀ ਸੀ ਪਰ ਅਚਾਨਕ ਉਹਨਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਣ ਲੱਗੀ ਅਤੇ ਉਹ ਕੋਮਾ ਵਿਚ ਚਲੀ ਗਈ ਸੀ।ਇਸ ਮਹਿਲਾ ਦੀ ਸਰਜਰੀ ਦੇ 2 ਹਫ਼ਤੇ ਬਾਅਦ ਮੌਤ ਹੋ ਗਈ। ਡੇਬਰਾਨੂੰ ਕੋਵਿਡ ਫ੍ਹੀ ਵਾਰਡ ਵਿਚ ਰੱਖਿਆ ਗਿਆ ਸੀ ਅਤੇ ਹਸਪਤਾਲ ਵਾਲਿਆਂ ਨੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਅਖੀਰੀ ਵਾਰ ਅਲਵਿਦਾ ਕਹਿਣ ਲਈ ਬੁਲਾਇਆ ਸੀ। ਭਾਵੇਂਕਿ ਮੌਤ ਦੀਜਾਂਚ ਵਿਚ ਸਾਹਮਣੇ ਆਇਆ ਕਿ ਡੇਬਰਾ ਦੀ ਮੌਤ ਕੋਵਿਡ ਕਾਰਨ ਹੋਈ ਸੀ। ਇਹ ਸੁਣਕੇ ਇਸ ਮਹਿਲਾ ਦੇ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਉਹ ਜਾਣਨਾ ਚਾਹੁੰਦੇ ਸਨ ਕਿ ਜੇਕਰ ਡੇਬਰਾ ਨੂੰ ਕੋਵਿਡ ਸੀ ਤਾਂ ਉਹਨਾਂ ਨੂੰ ਕੋਵਿਡ ਫ੍ਰੀ ਵਾਰਡ ਵਿਚ ਕਿਉਂ ਰੱਖਿਆ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ-  ਫਰਾਂਸ ਦੀ ਚਿਤਾਵਨੀ, ਟੀਕੇ ਦਾ ਉਤਪਾਦਨ ਨਾ ਵਧਾਉਣ 'ਤੇ 2024 ਤੱਕ ਨਹੀਂ ਖ਼ਤਮ ਹੋਵੇਗਾ 'ਕੋਰੋਨਾ'

ਇਸ ਮਹਿਲਾ ਦੇ ਬੇਟੇ ਕ੍ਰਿਸ ਨੇ ਦੱਸਿਆ ਕਿ ਮੇਰੀ ਮਾਂ ਨੂੰ ਜਦੋਂ ਸਾਹ ਲੈਣ ਵਿਚ ਮੁਸ਼ਕਲ ਆਉਣੀ ਸ਼ੁਰੂ ਹੋਈ ਉਦੋਂ ਉਹਨਾਂ ਦੇ ਰੋਜ਼ ਕੋਰੋਨਾ ਵਾਇਰਸ ਸੰਬੰਧੀ ਟੈਸਟ ਹੋ ਰਹੇ ਸਨ ਅਤੇ ਉਹਨਾਂ ਦੇ ਨਤੀਜੇ ਹਰ ਵਾਰ ਨੈਗੇਟਿਵ ਆ ਰਹੇ ਸਨ। ਮੇਰੀ ਮਾਂ ਦੇ ਫੇਫੜਿਆਂ ਦਾ ਵੀ ਸੈਂਪਲ ਲਿਆ ਗਿਆ ਅਤੇ ਇਸ ਵਿਚ ਵੀ ਕੋਰੋਨਾ ਵਾਇਰਸ ਹੋਣ ਦਾ ਕੋਈ ਸਬੂਤ ਨਹੀਂ ਸੀ। ਅਜਿਹੇ ਵਿਚ ਜਦੋਂ ਅਸੀਂ ਮਾਂ ਦਾ ਮੌਤਦਾ ਸਰਟੀਫਿਕੇਟ ਦੇਖਿਆ ਤਾਂ ਅਸੀਂ ਹੈਰਾਨ ਰਹਿ ਗਏ। ਕ੍ਰਿਸ ਨੇ ਅੱਗੇ ਕਿਹਾ ਕਿ ਇਸ ਮੌਤ ਦੇ ਸਰਟੀਫਿਕੇਟ ਵਿਚ ਲਿਖਿਆ ਸੀ ਕਿ ਉਹਨਾਂ ਦੀ ਮੌਤ ਕੋਵਿਡ ਨਾਲ ਹੋਈ ਹੈ। ਸਾਨੂੰ ਇਸ ਮਾਮਲੇ ਵਿਚ ਲਗਾਤਾਰ ਕਿਹਾ ਗਿਆ ਕਿ ਉਹਨਾਂ ਨੂੰ ਕੋਰੋਨਾ ਨਹੀਂ ਹੈ ਸਗੋਂ ਉਹਨਾਂ ਨੂੰ ਨਿਮੋਨੀਆ ਹੈ। ਉਹਨਾਂ ਨੇ ਅੱਗੇ ਕਿਹਾ ਕਿ ਮੈਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਸਾਨੂੰ ਬਿਨਾਂ ਕਿਸੇ ਪੀ.ਪੀ.ਈ. ਕਿੱਟ ਜਾਂ ਸੁਰੱਖਿਆ ਦੇ ਮੇਰੀ ਮਾਂ ਨਾਲ ਮਿਲਣ ਦਿੱਤਾ ਗਿਆ ਸੀ ਜਿਸ ਕਾਰਨ ਹੁਣ ਮੇਰੇ ਪਰਿਵਾਰ ਦੇਬਾਕੀ ਲੋਕਾਂ 'ਤੇ ਵੀ ਕੋਰੋਨਾ ਇਨਫੈਕਸ਼ਨ ਦਾ ਖਤਰਾ ਬਣਿਆ ਹੋਇਆ ਹੈ।ਅਸੀਂ ਇਸ ਮਾਮਲੇ ਵਿਚ ਹਸਪਤਾਲ ਖ਼ਿਲਾਫ਼ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਹੇ ਹਾਂ।

ਗੌਰਤਲਬ ਹੈ ਕਿ ਆਈ.ਈ. ਦੀ ਰਿਪੋਰਟ ਮੁਤਾਬਕ ਦਿੱਲੀ ਵਿਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਦੋਂ ਇਕ 80 ਸਾਲਾ ਮਹਿਲਾ ਨੂੰਕੋਰੋਨਾ ਵਾਇਰਸ ਦੇ ਗੰਭੀਰ ਲੱਛਣ ਸਨ ਪਰ ਉਹ ਬਾਰ-ਬਾਰ ਕੋਰੋਨਾ ਨੈਗੇਟਿਵ ਆ ਰਹੀ ਸੀ। ਡਾਕਟਰਾਂ ਨੇ ਇਸ ਮਹਿਲਾ ਦਾ ਚਾਰ ਵਾਰ ਕੋਰੋਨਾ ਟੈਸਟ ਕਰਵਾਇਆ ਸੀ ਪਰ ਉਹ ਹਰੇਕ ਵਾਰ ਨੈਗੇਟਿਵ ਆਈ ਸੀ। ਇਸ ਦੇ ਇਲਾਵਾ ਆਈ.ਈ. ਦੀ ਰਿਪੋਰਟ ਵਿਚ ਸਾਹਮਣੇ ਆਇਆ ਸੀ ਕਿ ਦਿੱਲੀ ਵਿਚ 26ਸਾਲ ਦੇ ਜੂਨੀਅਰ ਰੈਜ਼ੀਡੈਂਟ ਡਾਕਟਰ ਅਭਿਸ਼ੇਕ ਭਵਾਨਾ ਜੋ ਮੌਲਾਨਾ ਇੰਸਟੀਚਿਊਟ ਫੌਰ ਡੈਂਟਲ ਸਾਈਂਸ ਵਿਚ ਕੰਮ ਕਰ ਰਹੇ ਸਨ ਉਹਨਾਂ ਨੂੰ ਵੀ ਕੋਰੋਨਾ ਦੇ ਲੱਛਣ ਮਤਲਬ ਸਾਹ ਲੈਣ ਵਿਚ ਮੁਸ਼ਕਲ ਅਤੇ ਛਾਤੀ ਵਿਚ ਦਰਦ ਸੀ ਪਰ ਉਹਨਾਂ ਦਾ ਵੀ ਕੋਰੋਨਾ ਟੈਸਟ ਦੋਵੇਂ ਵਾਰੀ ਨੈਗੇਟਿਵ ਆਇਆ ਸੀ।


author

Vandana

Content Editor

Related News