ਯੂ. ਕੇ. : ਗੋਲੀਬਾਰੀ ''ਚ 19 ਸਾਲਾ ਕੁੜੀ ਦੀ ਮੌਤ, ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

Monday, May 18, 2020 - 12:35 PM (IST)

ਯੂ. ਕੇ. : ਗੋਲੀਬਾਰੀ ''ਚ 19 ਸਾਲਾ ਕੁੜੀ ਦੀ ਮੌਤ, ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਬ੍ਰਿਟੇਨ ਦੇ ਲੰਕਾਸ਼ਾਇਰ ਦੇ ਇਕ ਕਸਬੇ ਵਿਚ ਸ਼ੱਕੀ ਗੋਲੀਬਾਰੀ ਵਿਚ ਇਕ 19 ਸਾਲਾ ਕੁੜੀ ਦੀ ਮੌਤ ਹੋਣ ਤੋਂ ਬਾਅਦ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਬਲੈਕਬਰਨ ਵਿਚ ਕਿੰਗ ਸਟ੍ਰੀਟ ਵਿਚ ਇਕ ਔਰਤ ਦੇ ਗੋਲੀ ਲੱਗਣ ਦੀ ਖਬਰ ਮਿਲਣ ਤੋਂ ਬਾਅਦ ਦੁਪਹਿਰ 3 ਵਜੇ ਦੇ ਕਰੀਬ ਘਟਨਾ ਸਥਾਨ 'ਤੇ ਪੁਲਸ ਨੇ ਇਕ ਹੈਲੀਕਾਪਟਰ ਅਤੇ ਐਮਰਜੈਂਸੀ ਸੇਵਾਵਾਂ ਨਾਲ ਜਾਇਜ਼ਾ ਲਿਆ।

ਇੱਥੇ ਇੱਕ ਮੁਟਿਆਰ ਨੂੰ ਸੁਪਰ ਮਾਰਕੀਟ ਦੇ ਨਜ਼ਦੀਕ ਜ਼ਖਮੀ ਪਾਉਣ 'ਤੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਉਸ ਦੀ ਰਸਮੀ ਪਛਾਣ ਅਜੇ ਹੋਣੀ ਬਾਕੀ ਹੈ ਪਰ ਉਸ ਦੀ ਮੌਤ ਗੋਲੀਆਂ ਨਾਲ ਜ਼ਖਮੀ ਹੋਣ ਕਾਰਨ ਹੋਈ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਸ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਗਵਾਹਾਂ ਨੇ ਕਿਹਾ ਕਿ ਇੱਕ ਹਰੇ ਰੰਗ ਦੀ ਟੋਇਟਾ ਐਵੇਨਸਿਸ ਨੂੰ ਜਾਂਦੇ ਦੇਖਿਆ ਗਿਆ ਸੀ। ਇਸ ਸੰਬੰਧ ਵਿੱਚ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਅਤੇ ਅਧਿਕਾਰੀ ਲੋਕਾਂ ਨੂੰ ਜਾਣਕਾਰੀ ਲਈ ਅਪੀਲ ਕਰ ਰਹੇ ਹਨ। ਪੁਲਸ ਆਪਣੀ ਜਾਂਚ ਜਾਰੀ ਰੱਖਦਿਆਂ ਘਟਨਾ ਵਾਲੀ ਥਾਂ 'ਤੇ ਛਾਣਬੀਣ ਕਰ ਰਹੀ ਹੈ।


author

Lalita Mam

Content Editor

Related News