ਯੂਕੇ: ਰਾਤ ਦੇ ਹਨੇਰੇ ''ਚ ਆਰੀ ਨਾਲ ਵੱਢੇ ਦਰਜਨਾਂ ਦਰੱਖਤ

04/09/2021 2:02:55 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਸਰੀ ਵਿੱਚ ਕਿਸੇ ਅਣਪਛਾਤੇ ਵਿਅਕਤੀ ਜਾਂ ਸਮੂਹ ਨੇ ਰਾਤ ਦੇ ਹਨੇਰੇ ਵਿੱਚ ਹਰੇ ਭਰੇ ਦਰਜਨਾਂ ਦਰੱਖਤ ਆਰੀ ਨਾਲ ਵੱਢ ਸੁੱਟੇ ਹਨ। ਦਰੱਖਤਾਂ ਦੀ ਇਸ ਭੇਤ ਭਰੀ ਕਟਾਈ ਤੋਂ ਬਾਅਦ ਸ਼ਹਿਰ ਦੇ ਲੋਕ ਗੁੱਸੇ ਵਿੱਚ ਹਨ। ਦਰੱਖਤਾਂ ਦੀ ਇਹ ਕਟਾਈ ਪਹਿਲੀ ਵਾਰ 28 ਮਾਰਚ ਨੂੰ ਸਰੀ ਦੇ ਵਾਲਟਨ-ਨ-ਥੈਮਜ਼ ਦੇ ਕਾਵੇ ਸੇਲ ਖੇਤਰ ਵਿੱਚ ਸਾਹਮਣੇ ਆਈ, ਜਿੱਥੇ ਬਹੁਤ ਸਾਰੇ ਤੰਦਰੁਸਤ ਦਰੱਖਤਾਂ ਨੂੰ ਆਰੀ ਨਾਲ ਕੱਟ ਦਿੱਤਾ ਗਿਆ ਸੀ। 

ਇਸ ਦੇ ਇਲਾਵਾ ਘੱਟੋ-ਘੱਟ 20 ਹੋਰ ਕੱਟੇ ਹੋਏ ਦਰੱਖਤ ਸ਼ਹਿਰ ਵਿੱਚ ਅਤੇ ਨੇੜਲੇ ਵੇਬ੍ਰਿਜ ਵਿੱਚ ਸਾਹਮਣੇ ਆਏ ਹਨ। ਇਹਨਾਂ ਵਿੱਚੋਂ ਕੁਝ ਦਰੱਖਤ ਮਰ ਗਏ ਲੋਕਾਂ ਦੀ ਯਾਦ ਵਿੱਚ ਲਗਾਏ ਗਏ ਸਨ। ਸ਼ਹਿਰ ਨਿਵਾਸੀਆਂ ਨੇ ਉਸ ਵਿਅਕਤੀ ਜਾਂ ਸਮੂਹ ਨੂੰ ਲੱਭਣ ਲਈ ਇੱਕ ਫੇਸਬੁੱਕ ਗਰੁੱਪ ਸ਼ੁਰੂ ਕੀਤਾ ਹੈ ਜਿਸ ਨੂੰ ‘ਚੇਨਸਾਅ ਕਤਲੇਆਮ’ ਦਾ ਨਾਮ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਜਾਣ ਦੇ ਸੁਫ਼ਨੇ ਸਜਾਈ ਬੈਠੇ ਭਾਰਤੀਆਂ ਲਈ ਵੱਡੀ ਖ਼ਬਰ, ਸਾਲਾਨਾ 5 ਲੱਖ ਪ੍ਰਵਾਸੀਆਂ ਨੂੰ ਮਿਲ ਸਕਦੇ ਮੌਕਾ

ਲੋਕਾਂ ਵੱਲੋਂ ਦਰੱਖਤਾਂ ਦੀ ਕਟਾਈ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਨਾਲ ਹੀ ਕੱਟੇ ਗਏ ਦਰੱਖਤ ਸੜਕਾਂ ਨੂੰ ਰੋਕ ਰਹੇ ਹਨ, ਜੋ ਕਿ ਡਰਾਈਵਰਾਂ ਲਈ ਖਤਰਾ ਪੈਦਾ ਕਰ ਰਹੇ ਹਨ। ਸਰੀ ਪੁਲਿਸ ਵਿਭਾਗ ਵੀ ਇਸ ਘਟਨਾ ਲਈ ਚਿੰਤਤ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਜਿਨ੍ਹਾਂ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਪੁਲਸ ਦੁਆਰਾ ਗਸ਼ਤ ਵੀ ਕੀਤੀ ਜਾਵੇਗੀ।


Vandana

Content Editor

Related News