ਬ੍ਰਿਟੇਨ : ਸਟੂਡੈਂਟਸ ਦੀ ਗ੍ਰੇਡਿੰਗ ''ਚ ਹੋਈ ਗੜਬੜੀ, ਪ੍ਰੀਖਿਆ ਕੰਟਰੋਲਰ ਨੂੰ ਦੇਣਾ ਪਿਆ ਅਸਤੀਫਾ

Thursday, Aug 27, 2020 - 01:19 AM (IST)

ਬ੍ਰਿਟੇਨ : ਸਟੂਡੈਂਟਸ ਦੀ ਗ੍ਰੇਡਿੰਗ ''ਚ ਹੋਈ ਗੜਬੜੀ, ਪ੍ਰੀਖਿਆ ਕੰਟਰੋਲਰ ਨੂੰ ਦੇਣਾ ਪਿਆ ਅਸਤੀਫਾ

ਲੰਡਨ (ਰਾਜਵੀਰ ਸਮਰਾ)- ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੂਰੇ ਵਿਸ਼ਵ ਦੇ ਵਿਦਿਆਰਥੀਆਂ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਪੂਰੇ ਵਿਸ਼ਵ ਵਿਚ ਵਿਦਿਆਰਥੀਆਂ ਲਈ ਇੰਨੇ ਲੰਮੇ ਸਮੇਂ ਤੱਕ ਸਿੱਖਿਆ ਤੋਂ ਵਾਂਝੇ ਰਹਿਣਾ ਭਾਰੀ ਪੈ ਸਕਦਾ ਹੈ। ਇਸੇ ਤਰ੍ਹਾਂ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹਜ਼ਾਰਾਂ ਵਿਦਿਆਰਥੀ ਪ੍ਰੀਖਿਆ ਵਿਚ ਨਹੀਂ ਬੈਠ ਸਕੇ, ਜਿਸ ਕਾਰਨ ਇਥੇ ਵਿਦਿਆਰਥੀਆਂ ਨੂੰ ਵਿਵਾਦਪੂਰਨ ਐਲਗੋਰਿਦਮ ਰਾਹੀਂ ਨੰਬਰ ਦਿੱਤੇ ਗਏ। ਇਸ ਕਾਰਨ ਵਿਦਿਆਰਥੀਆਂ ਦੇ ਜੀ.ਸੀ.ਐੱਸ.ਈ. ਅਤੇ ਏ ਲੈਵਲ ਨੰਬਰ ਘੱਟ ਹੋ ਗਏ।
ਇਸ ਕਾਰਣ ਕਈ ਵਿਦਿਆਰਥੀਆਂ ਦਾ ਯੂਨੀਵਰਸਿਟੀ ਵਿਚ ਦਾਖਲਾ ਰੁਕ ਗਿਆ ਅਤੇ ਡਿਗਰੀ ਲਈ ਕਈ ਦਾਖਲੇ ਖਾਲੀ ਰਹਿ ਗਏ। ਇਹ ਵਿਵਾਦ ਇੰਨਾ ਵੱਧ ਗਿਆ ਕਿ ਇੰਗਲੈਂਡ ਦੀ ਪ੍ਰੀਖਿਆ ਕੰਟਰੋਲਰ ਸੈਲੀ ਕਾਲੀਅਰ ਨੂੰ ਅਸਤੀਫਾ ਤੱਕ ਦੇਣਾ ਪੈ ਗਿਆ।

ਦੱਸ ਦਈਏ ਕਿ ਇਸ ਸਾਲ ਜਦੋਂ ਮਾਰਚ ਵਿਚ ਬ੍ਰਿਟੇਨ ਕੋਰੋਨਾ ਦੀ ਲਪੇਟ ਵਿਚ ਸੀ ਤਾਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ ਪਰ ਵਿਦਿਆਰਥੀਆਂ ਨੂੰ ਰਿਜ਼ਲਟ ਦਿੱਤਾ ਜਾ ਸਕੇ ਇਸ ਲਈ ਇਕ ਗ੍ਰੇਡਿੰਗ ਸਿਸਟਮ ਵਿਕਸਿਤ ਕੀਤਾ ਗਿਆ। ਇਸ ਦੇ ਲਈ ਸਕੂਲ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਗ੍ਰੇਡ ਦੇਣ ਲਈ ਕਿਹਾ ਗਿਆ।
ਇਸ ਗ੍ਰੇਡ ਕਾਰਨ ਕਈ ਵਿਦਿਆਰਥੀਆਂ ਦੇ ਨੰਬਰ ਘੱਟ ਆ ਗਏ। ਦਰਅਸਲ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਗ੍ਰੇਡਿੰਗ ਲਈ ਜਿਸ ਐਲਗੋਰਿਦਮ ਦੀ ਵਰਤੋਂ ਕੀਤੀ ਗਈ ਉਸ ਨੇ ਗਲਤ ਗ੍ਰੇਡਿੰਗ ਕੀਤੀ। ਇਸ ਕਾਰਨ ਬੱਚਿਆਂ ਨੂੰ ਭਾਰੀ ਨੁਕਸਾਨ ਹੋਇਆ। ਵਿਦਿਆਰਥੀਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਗੜਬੜੀ ਕਾਰਨ ਉਨ੍ਹਾਂ ਦੇ ਕਰੀਅਰ 'ਤੇ ਅਸਰ ਪਿਆ ਹੈ। ਸਿੱਖਿਆ ਵਿਭਾਗ ਨੂੰ ਇਸ ਬਾਬਤ ਕਦਮ ਚੁੱਕਣਾ ਚਾਹੀਦਾ ਹੈ।


author

Sunny Mehra

Content Editor

Related News