ਯੂਕੇ: ਗਾਇਕਾ ਤੇ ਅਦਾਕਾਰਾ ਰਾਜ ਕੌਰ ਦਾ ਵਿਸ਼ੇਸ਼ ਸਨਮਾਨ

Wednesday, Sep 14, 2022 - 02:58 PM (IST)

ਯੂਕੇ: ਗਾਇਕਾ ਤੇ ਅਦਾਕਾਰਾ ਰਾਜ ਕੌਰ ਦਾ ਵਿਸ਼ੇਸ਼ ਸਨਮਾਨ

ਬਰਮਿੰਘਮ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਪੰਜਾਬੀ ਸੰਗੀਤ ਜਗਤ ਦੀ ਝੋਲੀ 'ਤਲਵਾਰ ਖਾਲਸੇ ਦੀ', 'ਜਾਗ ਜਾ ਪੰਜਾਬੀਆ', 'ਮਕਸਦ', 'ਮੈਂ ਤਾਂ ਨੱਚਣਾ' ਵਰਗੇ ਮਕਬੂਲ ਗੀਤ ਗਾਉਣ ਵਾਲੀ ਗਾਇਕਾ ਤੇ ਅਦਾਕਾਰਾ ਰਾਜ ਕੌਰ ਦਾ ਵਿਸ਼ੇਸ਼ ਸਨਮਾਨ ਦਵਿੰਦਰ ਸਿੰਘ ਸੋਢੀ, ਸੁੱਖੀ ਸ਼ੇਰਗਿੱਲ  ਅਰੂਪਿੰਦਰ ਸਿੱਧੂ, ਜੁਝਾਰ ਸਿੰਘ ਆਦਿ ਦੇ ਉੱਦਮਾਂ ਨਾਲ ਕੀਤਾ ਗਿਆ। ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਕਪੂਰਥਲਾ 'ਚ ਜੰਮੀ ਪਲੀ ਰਾਜ ਕੌਰ "ਨੀ ਮੈਂ ਸੱਸ ਕੁੱਟਣੀ", "ਮੁਕਤੀ", "ਗਾਂਧੀ ਫੇਰ ਆ ਗਿਆ", "ਗੁਰਮੁੱਖ", "ਨਿਸ਼ਾਨਾ", "ਹੱਸਦੇ ਹਸਾਉਂਦੇ ਰਹੋ" ਤੇ ਨਵੀਂ ਆ ਰਹੀ ਫਿਲਮ "ਤੂ ਜੁਦਾ" ਵਿੱਚ ਅਦਾਕਾਰੀ ਵੀ ਕਰ ਚੁੱਕੀ ਹੈ।

ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦਵਿੰਦਰ ਸੋਢੀ, ਸੁੱਖੀ ਸ਼ੇਰਗਿੱਲ ਨੇ ਕਿਹਾ ਕਿ ਮਿਹਨਤ ਦੇ ਬਲਬੂਤੇ 'ਤੇ ਵੱਖਰੀ ਪਛਾਣ ਬਣਾਉਣ ਵਾਲੇ ਕਲਾਕਾਰਾਂ ਦਾ ਮਾਣ ਸਨਮਾਨ ਕਰਨਾ ਸਾਡਾ ਸਭ ਦਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ। ਜੇਕਰ ਅਸੀਂ ਅਸਲ ਹੱਕਦਾਰ ਨੂੰ ਬਣਦਾ ਮਾਣ ਦੇਵਾਂਗੇ ਤਾਂ ਹੀ ਮਿਹਨਤ ਕਰਕੇ ਕਲਾ ਖੇਤਰ ਵਿੱਚ ਆਉਣ ਵਾਲਿਆਂ ਦੀ ਹਾਜ਼ਰੀ ਵਧੇਗੀ। ਨਹੀਂ ਤਾਂ ਆਲਮ ਇਹ ਹੈ ਕਿ ਅਸੀਂ ਪੰਜਾਬੀ ਇਲਤਾਂ ਮਸਖਰੀਆਂ ਵਿੱਚ ਹੀ ਆਪਣੇ ਹੀਰੇ ਰੋਲ ਰਹੇ ਹਾਂ ਤੇ ਜਿਹਨਾਂ ਪੱਲੇ ਕੱਖ ਨਹੀਂ ਉਹਨਾਂ ਨੂੰ ਸਿਰਾਂ 'ਤੇ ਬਿਠਾ ਕੇ ਖੁਦ ਦੀ ਹੀ ਅਕਲ ਦਾ ਜਲੂਸ ਕੱਢ ਰਹੇ ਹਾਂ। ਇਸ ਸਮੇਂ ਬੋਲਦਿਆਂ ਰਾਜ ਕੌਰ ਨੇ ਕਿਹਾ ਕਿ ਉਹਨਾਂ ਦਾ ਯੂਕੇ ਇਹ ਦੂਜਾ ਗੇੜਾ ਹੈ। ਯੂਕੇ ਦੇ ਦਰਸ਼ਕਾਂ, ਸ੍ਰੋਤਿਆਂ ਵੱਲੋਂ ਮਿਲਿਆ ਪਿਆਰ ਹਮੇਸ਼ਾ ਯਾਦ ਰਹੇਗਾ।


author

cherry

Content Editor

Related News