ਯੂਕੇ: ਪੁੱਤਰ ਨੇ ਮਾਂ ਦੇ ਸਿਰ ''ਚ 14 ਵਾਰ ਹਥੌੜੇ ਨਾਲ ਹਮਲਾ ਕਰਕੇ ਦਿੱਤੀ ਦਰਦਨਾਕ ਮੌਤ, ਹੋਈ 21 ਸਾਲ ਦੀ ਸਜ਼ਾ

Tuesday, Oct 05, 2021 - 05:19 PM (IST)

ਯੂਕੇ: ਪੁੱਤਰ ਨੇ ਮਾਂ ਦੇ ਸਿਰ ''ਚ 14 ਵਾਰ ਹਥੌੜੇ ਨਾਲ ਹਮਲਾ ਕਰਕੇ ਦਿੱਤੀ ਦਰਦਨਾਕ ਮੌਤ, ਹੋਈ 21 ਸਾਲ ਦੀ ਸਜ਼ਾ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਅਜੌਕੇ ਸਮੇਂ ਵਿਚ ਮਨੁੱਖੀ ਰਿਸ਼ਤੇ ਗਿਰਾਵਟ ਵੱਲ ਜਾ ਰਹੇ ਹਨ। ਖੂਨ ਦੇ ਰਿਸ਼ਤੇ ਪਾਣੀ ਬਣ ਰਹੇ ਹਨ। ਇਸੇ ਤਰ੍ਹਾਂ ਦੀ ਹੀ ਇਕ ਰਿਸ਼ਤਿਆਂ ਦੇ ਘਾਣ ਦੀ ਘਟਨਾ ਯੂਕੇ ਵਿਚ ਵਾਪਰੀ ਹੈ, ਜਿੱਥੇ ਇਕ ਪੁੱਤ ਨੇ ਆਪਣੀ ਹੀ ਮਾਂ ਦਾ ਹਥੌੜਾ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ 43 ਸਾਲਾ ਡੇਲ ਮੌਰਗਨ ਨਾਮ ਦੇ ਵਿਅਕਤੀ ਨੇ ਆਪਣੀ 68 ਸਾਲਾ ਮਾਂ ਜੂਡਿਥ ਰੈਡ ਦੇ ਸਿਰ 'ਤੇ 14 ਵਾਰ ਹਥੌੜੇ ਨਾਲ ਹਮਲਾ ਕਰਕੇ ਦਰਦਨਾਕ ਮੌਤ ਦਿੱਤੀ ਸੀ। ਪੁੱਤਰ ਵੱਲੋਂ ਇਸ ਘਟਨਾ ਨੂੰ ਪਿਛਲੇ ਸਾਲ ਦਸੰਬਰ ਮਹੀਨੇ ਇਸ ਲਈ ਅੰਜ਼ਾਮ ਦਿੱਤਾ ਗਿਆ ਸੀ, ਕਿਉਂਕਿ ਉਸ ਦੀ ਮਾਂ ਨੂੰ ਪਤਾ ਲੱਗ ਗਿਆ ਸੀ ਕਿ ਉਸਦਾ ਪੁੱਤਰ ਪੈਸੇ ਦੀ ਚੋਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਧੀ ਸ਼੍ਰੀ ਸੈਣੀ ਸਿਰ ਸਜਿਆ ਮਿਸ ਵਰਲਡ ਅਮਰੀਕਾ 2021 ਦਾ ਤਾਜ

ਮੌਰਗਨ ਨੇ ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਤਕਰੀਬਨ 2 ਮਹੀਨਿਆਂ ਤੱਕ ਆਪਣੇ ਘਰ ਵਿਚ ਹੀ ਲੁਕਾਈ ਰੱਖਿਆ। ਇਹ ਘਟਨਾ ਪੈਮਬਰੋਕੇ ਡੌਕ, ਪੇਮਬਰੋਕੇਸ਼ਾਇਰ ਵਿਚ ਸਥਿਤ ਉਸਦੇ ਘਰ ਵਿਚ ਵਾਪਰੀ। ਅਦਾਲਤ ਅਨੁਸਾਰ 20 ਫਰਵਰੀ ਤੱਕ ਜੂਡਿਥ ਰੈਡ ਦੀ ਲਾਸ਼ ਘਰ ਵਿਚ ਹੀ ਸੜਦੀ ਰਹੀ, ਜਿਸਨੂੰ ਪੁਲਸ ਵੱਲੋਂ ਉਸ ਦੇ ਦੋਸਤਾਂ, ਗੁਆਂਢੀਆਂ ਵੱਲੋਂ ਮੁੱਦਾ ਚੁੱਕੇ ਜਾਣ ਉਪਰੰਤ ਬਰਾਮਦ ਕੀਤਾ ਗਿਆ। ਅਦਾਲਤ ਵੱਲੋਂ ਮੌਰਗਨ ਨੂੰ ਇਸ ਕਤਲ ਦਾ ਦੋਸ਼ੀ ਮੰਨਦਿਆਂ ਘੱਟੋ-ਘੱਟ 21 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। 3 ਦਸੰਬਰ ਤੋਂ 11 ਫਰਵਰੀ ਤੱਕ ਦੇ ਬੈਂਕ ਰਿਕਾਰਡ ਦਰਸਾਉਂਦੇ ਹਨ ਕਿ ਮੌਰਗਨ ਨੇ ਆਪਣੀ ਮਾਂ ਦੇ ਖਾਤਿਆਂ ਤੋਂ 11 ਟ੍ਰਾਂਜੈਕਸ਼ਨਾਂ ਵਿਚ 2,878 ਪੌਂਡ ਆਪਣੇ ਖਾਤੇ ਵਿਚ ਟ੍ਰਾਂਸਫਰ ਕੀਤੇ।

ਇਹ ਵੀ ਪੜ੍ਹੋ : ਜਾਣੋ ਕਿਉਂ 7 ਘੰਟੇ ਬੰਦ ਰਹੀਆਂ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀਆਂ ਸੇਵਾਵਾਂ, ਜਿਸ ਤੋਂ ਦੁਨੀਆ ਰਹੀ ਪਰੇਸ਼ਾਨ


author

cherry

Content Editor

Related News