ਯੂਕੇ : ਰਾਇਲ ਮੇਲ ਐਤਵਾਰ ਨੂੰ ਪਾਰਸਲ ਡਿਲਿਵਰੀ ਸਰਵਿਸ ਦੇ ਟ੍ਰਾਇਲ ਕਰੇਗੀ ਸ਼ੁਰੂ

Friday, Mar 12, 2021 - 05:20 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੀ ਡਾਕ ਸੇਵਾ ਰਾਇਲ ਮੇਲ ਪ੍ਰਮੁੱਖ ਵਿਕਰੇਤਾਵਾਂ ਲਈ ਐਤਵਾਰ ਦੀ ਪਾਰਸਲ ਡਿਲਿਵਰੀ ਸੇਵਾ ਦੇ ਟ੍ਰਾਇਲ ਸ਼ੁਰੂ ਕਰਨ ਜਾ ਰਹੀ ਹੈ। ਡਾਕ ਵਿਭਾਗ ਦੇ ਇਸ ਕਦਮ ਦਾ ਉਦੇਸ਼ ਹਫਤੇ ਦੇ ਸੱਤੇ ਦਿਨ ਡਿਲਿਵਰੀ ਮਾਰਕੀਟ ਵਿੱਚ ਸ਼ਾਮਿਲ ਹੋਣਾ ਹੈ। ਮੌਜੂਦਾ ਸਮੇਂ ਵਿੱਚ ਜ਼ਿਆਦਾਤਰ ਗ੍ਰਾਹਕ ਆਨਲਾਈਨ ਖਰੀਦਦਾਰੀ ਦੇ ਹਿੱਸੇ ਵਜੋਂ ਐਤਵਾਰ ਦੀ ਸਪੁਰਦਗੀ ਦੀ ਉਮੀਦ ਕਰਦੇ ਹਨ। 

ਪੜ੍ਹੋ ਇਹ ਅਹਿਮ ਖਬਰ - ਸਕਾਟਲੈਂਡ: ਪ੍ਰਾਇਮਰੀ ਸਕੂਲ ਅਤੇ ਨਰਸਰੀ 'ਚ ਕੋਰੋਨਾ ਪ੍ਰਕੋਪ, ਬੱਚੇ ਹੋਏ ਇਕਾਂਤਵਾਸ

ਰਾਇਲ ਮੇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਵਿਭਾਗ ਨੇ ਵੱਡੀ ਗਿਣਤੀ ਵਿੱਚ 27 ਦਸੰਬਰ ਨੂੰ ਖ਼ਤਮ ਹੋਣ ਵਾਲੀ ਤੀਜੀ ਤਿਮਾਹੀ 'ਚ 496 ਮਿਲੀਅਨ ਪਾਰਸਲਾਂ ਦੀ ਸਪੁਰਦਗੀ ਕੀਤੀ। ਆਪਣੀ ਸਮਰੱਥਾ ਨੂੰ ਹੋਰ ਵਧਾਉਣ ਲਈ ਰਾਇਲ ਮੇਲ ਨੇ ਦੱਸਿਆ ਕਿ ਇਸ ਦੇ ਦੂਜੇ ਅਤੇ ਸਭ ਤੋਂ ਵੱਡੇ ਪਾਰਸਲ ਹੱਬ ਦਾ ਨਿਰਮਾਣ ਨੌਰਥੈਂਪਟਨਸ਼ਾਇਰ ਦੇ ਡੇਵੈਂਟਰੀ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਇੱਕ ਦਿਨ ਦੌਰਾਨ 10 ਲੱਖ ਤੋਂ ਵੱਧ ਪਾਰਸਲਾਂ 'ਤੇ ਕੰਮ ਕਰਨ ਦੀ ਸਮਰੱਥਾ ਹੈ। ਰਾਇਲ ਮੇਲ ਦੇ ਅਧਿਕਾਰੀ ਨਿਕ ਲੈਂਡਨ ਅਨੁਸਾਰ ਦੇਸ਼ ਪਹਿਲਾਂ ਹੀ ਹਫ਼ਤੇ ਵਿੱਚ ਛੇ ਦਿਨਾਂ ਲਈ ਜਲਦੀ ਅਤੇ ਸੁਵਿਧਾਜਨਕ ਰੂਪ ਵਿੱਚ ਸਪੁਰਦਗੀ ਲਈ ਵਿਭਾਗ 'ਤੇ ਭਰੋਸਾ ਕਰਦਾ ਹੈ ਅਤੇ ਹੁਣ ਪਹਿਲੀ ਵਾਰ ਰਾਇਲ ਮੇਲ ਦਾ ਅਮਲਾ ਹਫਤੇ ਦੇ ਸੱਤ ਦਿਨ ਉਸੇ ਤਰ੍ਹਾਂ ਕੰਮ ਕਰੇਗਾ।


Vandana

Content Editor

Related News