ਬ੍ਰਿਟੇਨ ਸ਼ੂਗਰ ਨਾਲ ਲੜਨ ਲਈ ਲੋਕਾਂ ਨੂੰ ਮੁਫਤ ’ਚ ਮੁਹੱਈਆ ਕਰਵਾਏਗਾ ਸੂਪ ਅਤੇ ਸ਼ੇਕ
Tuesday, Sep 01, 2020 - 04:47 PM (IST)

ਲੰਡਨ, (ਭਾਸ਼ਾ)– ਬ੍ਰਿਟੇਨ ’ਚ ਸਰਕਾਰ ਵਲੋਂ ਫੰਡਡ ਕੌਮੀ ਸਿਹਤ ਸੇਵਾ (ਐੱਨ. ਐੱਚ. ਐੱਸ.) ਮੰਗਲਵਾਰ ਤੋਂ ਪੂਰੇ ਇੰਗਲੈਂਡ ’ਚ ਹਜ਼ਾਰਾਂ ਟਾਈਪ-ਟੂ-ਸ਼ੂਗਰ ਮਰੀਜਾਂ ਨੂੰ ਭਾਰ ਘੱਟ ਕਰਨ ਲਈ ਮੁਫਤ ’ਚ ਸੂਪ ਅਤੇ ਸ਼ੇਕ ਮੁਹੱਈਆ ਕਰਵਾਏਗੀ। ਐੱਨ. ਐੱਚ. ਐੱਸ. ਨੇ ਇਹ ਪਹਿਲ ਘੱਟ ਊਰਜਾ ਵਾਲੇ ਭੋਜਨ ਨਾਲ ਮਰੀਜਾਂ ਦੇ ਜੀਵਨ ਦੀ ਸੰਭਾਵਨਾ ’ਚ ਸੁਧਾਰ ਦਿਖਾਈ ਦੇਣ ਤੋਂ ਬਾਅਦ ਕੀਤੀ ਹੈ।
ਐੱਨ. ਐੱਚ. ਐੱਸ. ਇੰਗਲੈਂਡ ਨੇ ਕਿਹਾ ਕਿ ਸ਼ੂਗਰ ਨਾਲ ਹਰ ਸਾਲ ਸਿਹਤ ਸੇਵਾ ’ਤੇ 10 ਅਰਬ ਪੌਂਡ ਦਾ ਬੋਝ ਪੈਂਦਾ ਹੈ ਅਤੇ ਡਾਕਟਰਾਂ ਵਲੋਂ ਲਿਖੀ ਜਾਣ ਵਾਲੀ ਹਰੇਕ 20 ਪਰਚੀ ’ਚ ਇਕ ਪਰਚੀ ਸ਼ੂਗਰ ਦੇ ਇਲਾਜ ਨਾਲ ਸਬੰਧਤ ਹੁੰਦੀ ਹੈ। ਐੱਨ. ਐੱਚ. ਐੱਸ ਨੇ ਕਿਹਾ ਕਿ ਇਕ ਸਾਲ ਦੀ ਖੁਰਾਕ ਯੋਜਨਾ ਉਨ੍ਹਾਂ ਲੋਕਾਂ ਲਈ ਅਪਣਾਈ ਜਾਏਗੀ, ਜਿਨ੍ਹਾਂ ਨੂੰ ਉਤਪਾਦਾਂ ਨੂੰ ਬਦਲਣ ਨਾਲ ਫਾਇਦਾ ਹੋਵੇਗਾ ਜਿਵੇਂ ਘੱਟ ਕੈਲੋਰੀ ਵਾਲੇ ਫਾਰਮੂਲਾ ਸ਼ੇਕ ਅਤੇ ਸੂਪ, ਜਿਸ ਨੂੰ ਵੱਧ ਕਸਰਤ ਨਾਲ ਤਿੰਨ ਮਹੀਨੇ ਤੱਕ ਮੁਹੱਈਆ ਕਰਵਾਇਆ ਜਾਵੇਗਾ।