ਯੂਕੇ : ਪੁਲਸ ਨੇ ਛਾਪੇਮਾਰੀ ਦੌਰਾਨ ਜ਼ਬਤ ਕੀਤੀ ਲੱਖਾਂ ਪੌਂਡ ਦੀ ''ਭੰਗ''

Tuesday, Feb 15, 2022 - 04:15 PM (IST)

ਯੂਕੇ : ਪੁਲਸ ਨੇ ਛਾਪੇਮਾਰੀ ਦੌਰਾਨ ਜ਼ਬਤ ਕੀਤੀ ਲੱਖਾਂ ਪੌਂਡ ਦੀ ''ਭੰਗ''

ਗਲਾਸਗੋ/ਕਾਵੈਂਟਰੀ (ਮਨਦੀਪ ਖੁਰਮੀ ਹਿੰਮਤਪੁਰਾ): ਕਾਵੈਂਟਰੀ ਵਿੱਚ ਪੁਲਸ ਵੱਲੋਂ ਇੱਕ ਪ੍ਰਾਪਰਟੀ 'ਤੇ ਛਾਪਾ ਮਾਰ ਕੇ ਤਕਰੀਬਨ 250,000 ਪੌਂਡ ਦੇ ਭੰਗ ਦੇ ਪੌਦੇ ਜ਼ਬਤ ਕੀਤੇ ਹਨ। ਪੁਲਸ ਅਧਿਕਾਰੀਆਂ ਨੇ ਮੰਗਲਵਾਰ 8 ਫਰਵਰੀ ਨੂੰ ਕਾਵੈਂਟਰੀ ਵਿੱਚ ਏਰੀਥਵੇ ਰੋਡ ਦੇ ਨਾਲ ਇੱਕ ਪਤੇ 'ਤੇ ਛਾਪਾ ਮਾਰਿਆ, ਜਿੱਥੇ ਇੱਕ ਕੈਨਾਬਿਸ ਫਾਰਮ ਮਿਲਿਆ। 

ਪੜ੍ਹੋ ਇਹ ਅਹਿਮ ਖ਼ਬਰ- ਸਕਾਟਲੈਂਡ ਦੀ ਰੁਜ਼ਗਾਰ ਦਰ 'ਚ ਆਈ ਗਿਰਾਵਟ

ਇਸ ਜਗ੍ਹਾ 'ਤੇ ਭੰਗ ਦੇ ਪੌਦੇ ਉੱਗ ਰਹੇ ਸਨ। ਜ਼ਿਕਰਯੋਗ ਹੈ ਕਿ ਇੱਕ ਪੂਰੀ ਤਰ੍ਹਾਂ ਵਧੇ ਹੋਏ ਭੰਗ ਦੇ ਪੌਦੇ ਦੀ ਕੀਮਤ ਲਗਭਗ 1,000 ਪੌਂਡ ਹੁੰਦੀ ਹੈ। ਜਦੋਂ ਇਸ ਪੌਦੇ ਦੀ ਕਟਾਈ ਕੀਤੀ ਜਾਂਦੀ ਹੈ ਤਾਂ ਇਸ ਦੇ ਛੋਟੇ ਛੋਟੇ ਟੁਕੜੇ ਕਰਕੇ ਵੇਚੀ ਜਾਂਦੀ ਹੈ। ਇਸ ਕੈਨਾਬਿਸ ਫੈਕਟਰੀ ਵਿੱਚ 250 ਤੋਂ ਵੱਧ ਭੰਗ ਦੇ ਪੌਦੇ ਮਿਲੇ ਹਨ। ਇਸ ਮਾਮਲੇ ਸਬੰਧੀ ਪੁੱਛਗਿੱਛ ਜਾਰੀ ਹੈ ਅਤੇ ਇੱਕ 24 ਸਾਲਾ ਵਿਅਕਤੀ 'ਤੇ ਦੋਸ਼ ਲਗਾਇਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ -ਕੈਨੇਡਾ ਨੇ ਯੂਕਰੇਨ ਨੂੰ ਦਿੱਤਾ ਸਮਰਥਨ, ਦੇਵੇਗਾ 70 ਲੱਖ ਡਾਲਰ ਤੋਂ ਵਧੇਰੇ ਦੇ ਮਾਰੂ 'ਹਥਿਆਰ'


author

Vandana

Content Editor

Related News