ਯੂਕੇ: ਪੁਲਸ ਅਤੇ ਪ੍ਰਦਰਸ਼ਨਕਾਰੀਆਂ ''ਚ ਭੜਕੀ ਹਿੰਸਾ, ਅਧਿਕਾਰੀ ਹੋਏ ਜ਼ਖਮੀ

03/22/2021 1:05:29 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿਖੇ ਬ੍ਰਿਸਟਲ ਵਿਚ ਪੁਲਸ ਅਤੇ ਸੈਂਕੜੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਹਿੰਸਾ ਨੇ ਕਈ ਪੁਲਸ ਅਧਿਕਾਰੀਆਂ ਨੂੰ ਜਖਮੀ ਕੀਤਾ ਹੈ। ਬ੍ਰਿਸਟਲ ਵਿੱਚ ਐਤਵਾਰ ਨੂੰ ਸਾਂਤੀ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਪੁਲਸ ਨੂੰ ਵਧੇਰੇ ਅਧਿਕਾਰ ਦੇਣ ਦੀਆਂ ਯੋਜਨਾਵਾਂ ਦੇ ਵਿਰੋਧ ਵਿੱਚ ਸੈਂਕੜੇ ਲੋਕ ਇਕੱਠੇ ਹੋਏ ਸਨ। ਇਸ ਸੰਬੰਧੀ ਸੈਂਕੜੇ ਲੋਕ ਨੇਲਸਨ ਸਟ੍ਰੀਟ 'ਤੇ ਇੱਕ ਪੁਲਸ ਸਟੇਸ਼ਨ ਵੱਲ ਮਾਰਚ ਕਰਨ ਤੋਂ ਪਹਿਲਾਂ, "ਕਿਲ ਦ ਬਿਲ" ਪ੍ਰਦਰਸ਼ਨ ਲਈ ਗ੍ਰੀਨ ਕਾਲਜ ਗ੍ਰੀਨ ਵਿਖੇ ਇਕੱਠੇ ਹੋਏ। 

ਪ੍ਰਦਰਸ਼ਨ ਦੌਰਾਨ ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਲੋਕ ਪੁਲਸ ਵੈਨਾਂ ਦੇ ਉੱਪਰ ਚੜ੍ਹੇ, ਪਟਾਕੇ ਸੁੱਟ ਰਹੇ ਸਨ ਅਤੇ ਸੜਕਾਂ 'ਤੇ ਅੱਗ ਲਗਾਉਂਦੇ ਹੋਏ ਦਿਖਾਈ ਦਿੱਤੇ।ਪ੍ਰਦਰਸ਼ਨਕਾਰੀਆਂ ਨੇ ਥਾਣੇ ਦੀਆਂ ਖਿੜਕੀਆਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਪੁਲਸ, ਕਰਾਈਮ, ਸਜਾ ਅਤੇ ਅਦਾਲਤ ਬਿੱਲ ਇੰਗਲੈਂਡ ਅਤੇ ਵੇਲਜ਼ ਵਿੱਚ ਪੁਲਸ ਨੂੰ ਅਹਿੰਸਾਵਾਦੀ ਪ੍ਰਦਰਸ਼ਨਾਂ 'ਤੇ ਸ਼ਰਤਾਂ ਥੋਪਣ ਲਈ ਵਧੇਰੇ ਸ਼ਕਤੀ ਦੇਵੇਗਾ, ਜਿਨ੍ਹਾਂ ਵਿੱਚ ਗੜਬੜੀ ਵਾਲੇ ਪ੍ਰਦਰਸ਼ਨ ਵੀ ਸ਼ਾਮਿਲ ਸਨ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : ਹੜ੍ਹ ਨਾਲ ਵਿਗੜੇ ਹਾਲਤ, ਸੁਰੱਖਿਅਤ ਥਾਂ 'ਤੇ ਪਹੁੰਚਾਏ ਗਏ 18,000 ਲੋਕ

ਇਹਨਾਂ ਕਾਨੂੰਨਾਂ ਤਹਿਤ ਦੋਸ਼ੀ ਠਹਿਰਾਏ ਜਾਣ ਵਾਲੇ ਨੂੰ ਜੁਰਮਾਨਾ ਜਾਂ ਜੇਲ੍ਹ ਹੋ ਸਕਦੀ ਹੈ। ਇਸ ਵਿਰੋਧ ਪ੍ਰਦਰਸ਼ਨ ਦੇ ਸਬੰਧ ਵਿੱਚ ਕਿੰਨੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ? ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਫਿਲਹਾਲ ਕੋਰੋਨਾ ਵਾਇਰਸ ਕਾਨੂੰਨ ਤਹਿਤ ਵਿਸ਼ਾਲ ਇਕੱਠ ਕਰਨ 'ਤੇ ਵੀ ਪਾਬੰਦੀ ਲਗਾਈ ਗਈ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ।

ਨੋਟ- ਯੂਕੇ: ਪੁਲਸ ਅਤੇ ਪ੍ਰਦਰਸ਼ਨਕਾਰੀਆਂ 'ਚ ਭੜਕੀ ਹਿੰਸਾ,ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News