ਯੂਕੇ : ਕੁਝ ਦੇਸ਼ਾਂ ਲਈ ਦਿੱਤੀ ਜਾ ਸਕਦੀ ਹੈ ਇਕਾਂਤਵਾਸ ਰਹਿਤ ਯਾਤਰਾ ਦੀ ਇਜਾਜ਼ਤ

Tuesday, May 11, 2021 - 01:20 PM (IST)

ਯੂਕੇ : ਕੁਝ ਦੇਸ਼ਾਂ ਲਈ ਦਿੱਤੀ ਜਾ ਸਕਦੀ ਹੈ ਇਕਾਂਤਵਾਸ ਰਹਿਤ ਯਾਤਰਾ ਦੀ ਇਜਾਜ਼ਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿਖੇ ਸਕਾਟਲੈਂਡ ਵਿਚ ਸਰਕਾਰ ਲੋਕਾਂ ਨੂੰ ਕੁਝ ਦੇਸ਼ਾਂ ਲਈ ਵਾਪਸੀ 'ਤੇ ਇਕਾਂਤਵਾਸ ਹੋਣ ਦੀ ਜ਼ਰੂਰਤ ਤੋਂ ਬਿਨਾਂ ਯਾਤਰਾ ਕਰਨ ਦੀ ਇਜਾਜ਼ਤ ਦੇ ਸਕਦੀ ਹੈ। ਇਹ ਯੋਜਨਾ ਇੰਗਲੈਂਡ ਦੀ ਤਰਜ਼ 'ਤੇ ਇੱਕ ਟ੍ਰੈਫਿਕ ਲਾਈਟ ਪ੍ਰਣਾਲੀ ਦਾ ਹਿੱਸਾ ਹੋਵੇਗੀ ਜੋ ਕਿ 24 ਮਈ ਤੋਂ ਲਾਗੂ ਹੋ ਸਕਦੀ ਹੈ। ਇਸਦੇ ਤਹਿਤ ਦੇਸ਼ਾਂ ਨੂੰ ਹਰੇ, ਪੀਲੇ ਅਤੇ ਲਾਲ ਰੰਗਾਂ ਵਿੱਚ ਸ਼੍ਰੇਣੀਬੱਧ ਕੀਤਾ ਜਾਵੇਗਾ ਅਤੇ ਹਰ ਚਾਰ ਹਫ਼ਤਿਆਂ ਵਿੱਚ ਇਹਨਾਂ ਦੀ ਸਮੀਖਿਆ ਵੀ ਕੀਤੀ ਜਾਵੇਗੀ। 

ਇਸ ਯੋਜਨਾ ਲਈ ਸਕਾਟਿਸ਼ ਸਰਕਾਰ ਦੁਆਰਾ ਕੋਵਿਡ ਬ੍ਰੀਫਿੰਗ ਮੰਗਲਵਾਰ ਨੂੰ ਹੋ ਸਕਦੀ ਹੈ। ਜੇਕਰ ਇਹ ਪ੍ਰਣਾਲੀ ਇੰਗਲੈਂਡ ਵਰਗੀ ਹੋਵੇਗੀ ਤਾਂ ਦੇਸ਼ਾਂ ਦਾ ਸ਼੍ਰੇਣੀਕਰਨ ਕੋਵਿਡ ਦੇ ਕੇਸਾਂ ਅਤੇ ਟੀਕੇ ਦੀਆਂ ਦਰਾਂ ਦੋਵਾਂ ਦੇ ਅਧਾਰ 'ਤੇ ਹੋਵੇਗਾ। ਜਿੱਥੇ ਹਰੀ ਸੂਚੀ 17 ਮਈ ਤੋਂ ਕਾਰਜਸ਼ੀਲ ਹੈ, ਜਿਸ ਵਿੱਚ ਪੁਰਤਗਾਲ, ਇਜ਼ਰਾਈਲ, ਸਿੰਗਾਪੁਰ, ਆਸਟਰੇਲੀਆ, ਨਿਊਜ਼ੀਲੈਂਡ, ਬਰੂਨੇਈ, ਆਈਸਲੈਂਡ, ਜਿਬਰਾਲਟਰ, ਫਾਕਲੈਂਡ ਆਈਲੈਂਡਜ਼, ਫੈਰੋ ਆਈਲੈਂਡਜ਼, ਦੱਖਣੀ ਜਾਰਜੀਆ ਅਤੇ ਸੈਂਡਵਿਚ ਆਈਲੈਂਡਸ, ਸੇਂਟ ਹੇਲੇਨਾ, ਟ੍ਰਿਸਟਨ ਡੀ ਕੁਨਹਾ ਅਤੇ ਅਸੈਂਸ਼ਨ ਆਦਿ ਦੇਸ਼ ਸ਼ਾਮਿਲ ਹਨ। 

ਪੜ੍ਹੋ ਇਹ ਅਹਿਮ ਖਬਰ - ਬਹਿਰੀਨ ਦੇ ਪ੍ਰਿੰਸ ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਦਲ ਨੇ ਪੂਰੀ ਕੀਤੀ ਮਾਊਂਟ ਐਵਰੈਸਟ ਦੀ ਚੜ੍ਹਾਈ

ਹਾਲਾਂਕਿ ਯਾਤਰੀ ਲੋਕੇਟਰ ਫਾਰਮ ਜ਼ਰੂਰੀ ਹੈ ਅਤੇ ਰਵਾਨਗੀ ਤੋਂ ਪਹਿਲਾਂ ਟੈਸਟਿੰਗ ਵੀ ਜ਼ਰੂਰੀ ਹੈ ਪਰ ਵਾਪਸੀ ਵੇਲੇ ਕਿਸੇ ਵੀ ਹੋਟਲ ਦੀ ਜਾਂ ਵੱਖਰੀ ਇਕਾਂਤਵਾਸ ਦੀ ਜ਼ਰੂਰਤ ਨਹੀਂ ਹੈ। ਇਸ ਸਮੇਂ ਲੋਕ ਸਕਾਟਲੈਂਡ ਵਿੱਚ ਕਿਤੇ ਵੀ ਯਾਤਰਾ ਕਰ ਸਕਦੇ ਹਨ ਅਤੇ ਹੋਲੀਡੇਅ ਰਿਹਾਇਸ਼ ਵਿੱਚ ਰੁਕ ਸਕਦੇ ਹਨ ਪਰ ਉਹ ਕਿਸੇ ਹੋਰ ਦੇ ਘਰ ਵਿੱਚ ਰਾਤ ਨਹੀਂ ਰਹਿ ਸਕਦੇ। ਇਸਦੇ ਇਲਾਵਾ ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀ ਯਾਤਰਾ ਦੀ ਵੀ ਇਜਾਜ਼ਤ ਹੈ।

ਪੜ੍ਹੋ ਇਹ ਅਹਿਮ ਖਬਰ- ਔਰਤ ਨੂੰ ਇਕੋ ਵਾਰ 'ਚ ਲੱਗੀਆਂ ਕੋਰੋਨਾ ਵੈਕਸੀਨ ਦੀਆਂ 6 ਖੁਰਾਕਾਂ, ਹਸਪਤਾਲ 'ਚ ਮਚੀ ਹਫੜਾ-ਦਫੜੀ

ਨੋਟ- ਉਕਤ ਖ਼਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News