ਯੂਕੇ: ਹਜ਼ਾਰਾਂ ਲੋਕਾਂ ਨੇ 21 ਜੂਨ ਨੂੰ ਬੈਂਕ ਦੀ ਛੁੱਟੀ ਬਣਾਉਣ ਲਈ ਪਟੀਸ਼ਨ ''ਤੇ ਕੀਤੇ ਦਸਤਖ਼ਤ

02/24/2021 2:05:48 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੁਆਰਾ ਸੋਮਵਾਰ ਨੂੰ ਤਾਲਾਬੰਦੀ ਤੋਂ ਬਾਹਰ ਆਉਣ ਲਈ ਦੱਸੇ 'ਰੋਡ ਮੈਪ' ਅਨੁਸਾਰ ਇਕ ਤੈਅ ਤਾਰੀਖ਼ ਨੂੰ ਸਮਾਜਿਕ ਸੰਪਰਕਾਂ ਦੀਆਂ ਕਾਨੂੰਨੀ ਸੀਮਾਵਾਂ ਖਤਮ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਜਿਸ ਦੇ ਬਾਅਦ ਲੋਕਾਂ ਵੱਲੋਂ 21 ਜੂਨ ਨੂੰ ਬੈਂਕ ਦੀ ਛੁੱਟੀ ਬਣਾਉਣ ਲਈ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ। ਇਸ ਸਮੇਂ ਹਜ਼ਾਰਾਂ ਲੋਕ ਇਸ ਦਿਨ ਨੂੰ ਜਨਤਕ ਛੁੱਟੀ ਬਣਾਉਣ ਦੀ ਮੰਗ ਕਰ ਰਹੇ ਹਨ, ਹਾਲਾਂਕਿ ਸਰਕਾਰ ਇਸ ਦਿਨ ਪਾਬੰਦੀਆਂ ਖ਼ਤਮ ਹੋਣ ਸੰਬੰਧੀ ਗਰੰਟੀ ਨਹੀਂ ਦੇ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੀ ਸੰਸਦ 'ਚ ਆਨੰਦ ਕੁਮਾਰ ਦੀ ਹੋਈ ਤਾਰੀਫ਼, ਦੱਸਿਆ ਪ੍ਰੇਰਣਾਦਾਇਕ

ਮੰਗਲਵਾਰ ਦੁਪਹਿਰ ਤੋਂ ਪਹਿਲਾਂ 10,000 ਤੋਂ ਵੱਧ ਲੋਕਾਂ ਨੇ ਇਸ ਮੁਹਿੰਮ ਦੀ ਹਮਾਇਤ ਕੀਤੀ ਹੈ, ਜੋ ਕਿ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਸ ਸੰਬੰਧ ਲੋਕ ਸਰਕਾਰ ਕੋਲੋਂ ਸੋਮਵਾਰ 21 ਜੂਨ 2021 ਨੂੰ ਮੈਰੀਵੇਦਰ ਡੇਅ ਵਜੋਂ ਜਾਣੀ ਜਾਣ ਵਾਲੀ ਬੈਂਕ ਹੋਲੀਡੇਅ ਵਜੋਂ ਪ੍ਰਵਾਨਗੀ ਦੇਣ ਦੀ ਮੰਗ ਕਰ ਰਹੇ ਹਨ, ਜਿਸ ਨਾਲ ਕਿ ਪਰਿਵਾਰਾਂ ਅਤੇ ਦੋਸਤਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲ ਸਕੇ। ਇਹ ਸ਼ੁਰੂ ਕੀਤੀ ਗਈ ਪਟੀਸ਼ਨ ਜੇਕਰ 100,000 ਦਸਤਖ਼ਤਾਂ 'ਤੇ ਪਹੁੰਚ ਜਾਂਦੀ ਹੈ ਤਾਂ ਇਸ ਉੱਪਰ ਸੰਸਦ ਵਿੱਚ ਬਹਿਸ ਕੀਤੀ ਜਾਵੇਗੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News