ਯੂਕੇ: ਬਿਨਾਂ ਕਿਸੇ ਦਾਅਵੇ ਵਾਲੇ ਪਾਰਸਲ ਰਾਇਲ ਮੇਲ ਵੱਲੋਂ ਕੀਤੇ ਜਾ ਰਹੇ ਹਨ ਨੀਲਾਮ
Wednesday, Apr 07, 2021 - 02:01 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਰਾਇਲ ਮੇਲ ਅਤੇ ਹਰਮਸ ਦੇ ਬਿਨਾਂ ਕਿਸੇ ਦਾਅਵੇ ਵਾਲੇ ਪਾਰਸਲਾਂ ਨੂੰ ਈਬੇਅ ਸਮੇਤ ਕਈ ਹੋਰ ਆਨਲਾਈਨ ਸਾਈਟਾਂ 'ਤੇ ਨੀਲਾਮ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਆਨਲਾਈਨ ਖਰੀਦਦਾਰਾਂ ਨੂੰ ਉਹਨਾਂ ਦੇ ਨਿੱਜੀ ਵੇਰਵਿਆਂ ਦੇ ਜਨਤਕ ਹੋਣ ਬਾਰੇ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ। ਰਾਇਲਮੇਲ ਅਤੇ ਹਰਮਸ ਤੋਂ ਅਣਡਿਲੀਵਰ ਪੈਕੇਜ, ਤੀਜੀ ਧਿਰ ਦੀਆਂ ਕੰਪਨੀਆਂ ਨੂੰ ਵੇਚੇ ਜਾਂਦੇ ਹਨ ਜੋ ਕਿ ਅਕਸਰ ਈਬੇਅ ਜਾਂ ਹੋਰ ਬੋਲੀ ਲਗਾਉਣ ਵਾਲੀਆਂ ਸਾਈਟਾਂ 'ਤੇ ਖੁੱਲ੍ਹੀਆਂ ਚੀਜ਼ਾਂ ਦੀ ਸੂਚੀ ਬਣਾਉਂਦੇ ਹਨ।
ਇਸ ਸੰਬੰਧੀ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਇਹ ਤੁਹਾਡੇ ਨਿੱਜੀ ਵੇਰਵੇ ਜਿਵੇਂ ਕਿ ਤੁਹਾਡਾ ਨਾਮ ਅਤੇ ਪਤਾ ਧੋਖਾਧੜੀ ਕਰਨ ਵਾਲਿਆਂ ਦੇ ਸੰਪਰਕ ਵਿੱਚ ਆ ਸਕਦਾ ਹੈ। ਜਿਸ ਨੂੰ ਉਹ ਗਲਤ ਮਕਸਦ ਲਈ ਵਰਤ ਸਕਦੇ ਹਨ। ਇਹਨਾਂ ਵੈੱਬਸਾਈਟਾਂ 'ਤੇ ਵਿਕਰੇਤਾਵਾਂ ਨੇ ਖੁੱਲ੍ਹੀਆਂ ਚੀਜ਼ਾਂ ਲਈ 140 ਪੌਂਡ ਦਾ ਚਾਰਜ ਲਗਾਇਆ ਹੈ ਅਤੇ ਅਕਸਰ ਹੀ ਹੈਸ਼ਟੈਗ ਮਾਈਸਟਰੀ ਪੈਕਜ ਦੀ ਵਰਤੋਂ ਕੀਤੀ ਜਾਂਦੀ ਹੈ। ਰਾਇਲ ਮੇਲ ਅਨੁਸਾਰ ਕੰਪਨੀ ਇਹਨਾਂ ਫਰਮਾਂ ਨੂੰ ਉਪਭੋਗਤਾਵਾਂ ਦੇ ਵੇਰਵਿਆਂ ਨੂੰ ਹਟਾਉਣ ਲਈ ਸਲਾਹ ਦਿੰਦੀ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਬੱਚਿਆਂ ਅਤੇ ਬਾਲਗਾਂ 'ਤੇ ਐਸਟ੍ਰਾਜ਼ੇਨੇਕਾ ਦੇ ਕੋਵਿਡ ਟੀਕੇ ਦੇ ਪਰੀਖਣ 'ਤੇ ਲੱਗੀ ਰੋਕ
ਰਾਇਲ ਮੇਲ ਨੇ ਦੱਸਿਆ ਕਿ ਜਦੋਂ ਪਾਰਸਲ ਵੰਡਣਯੋਗ ਨਹੀਂ ਹੁੰਦਾ ਤਾਂ ਕੰਪਨੀ ਦੀ ਨੀਤੀ ਅਜਿਹੀਆਂ ਚੀਜ਼ਾਂ ਭੇਜਣ ਵਾਲੇ ਜਾਂ ਵਿਕਰੇਤਾ ਨੂੰ ਵਾਪਸ ਕਰਨ ਦੀ ਹੁੰਦੀ ਹੈ। ਅਜਿਹੇ ਪਾਰਸਲ ਆਮ ਤੌਰ 'ਤੇ ਇੱਕ ਛਾਂਟੀ ਕਰਨ ਵਾਲੇ ਦਫਤਰ ਵਿੱਚ ਤਿੰਨ ਹਫ਼ਤਿਆਂ ਲਈ ਰੱਖੇ ਜਾਂਦੇ ਹਨ। ਜੇ ਉਨ੍ਹਾਂ ਦਾ ਦਾਅਵਾ ਨਹੀਂ ਕੀਤਾ ਜਾਂਦਾ ਤਾਂ ਉਹ ਆਮ ਤੌਰ 'ਤੇ ਭੇਜਣ ਵਾਲੇ ਦੇ ਪਤੇ 'ਤੇ ਵਾਪਸ ਕਰ ਦਿੱਤੇ ਜਾਂਦੇ ਹਨ ਪਰ ਜੇ ਕੋਈ ਪਤਾ ਨਹੀਂ ਹੈ ਤਾਂ ਇਹ ਫਿਰ ਬੈਲਫਾਸਟ ਵਿੱਚ ਰਿਟਰਨ ਸੈਂਟਰ ਵਿਚ ਭੇਜਿਆ ਜਾਂਦਾ ਹੈ। ਇੱਥੇ ਪਾਰਸਲ ਫਿਰ ਇੱਕ ਵਾਧੂ ਮਹੀਨੇ ਲਈ ਰੱਖੇ ਜਾਂਦੇ ਹਨ ਪਰ ਜੇ ਉਹ ਭੇਜਣ ਵਾਲੇ ਨੂੰ ਨਹੀਂ ਲੱਭਦੇ ਤਾਂ ਇਸ ਨੂੰ ਨਿਲਾਮੀ ਲਈ ਵੇਚਿਆ ਜਾ ਸਕਦਾ ਹੈ।