ਯੂਕੇ: ਆਕਸਫੋਰਡ ਯੂਨੀਵਰਸਿਟੀ ਵਾਪਸ ਕਰ ਸਕਦੀ ਹੈ 1897 ''ਚ ਨਾਈਜੀਰੀਆ ਤੋਂ ''ਲੁੱਟੀਆਂ ਵਸਤਾਂ''

Sunday, Jul 31, 2022 - 04:12 PM (IST)

ਯੂਕੇ: ਆਕਸਫੋਰਡ ਯੂਨੀਵਰਸਿਟੀ ਵਾਪਸ ਕਰ ਸਕਦੀ ਹੈ 1897 ''ਚ ਨਾਈਜੀਰੀਆ ਤੋਂ ''ਲੁੱਟੀਆਂ ਵਸਤਾਂ''

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟਿਸ਼ ਬਸਤੀਵਾਦੀ ਤਾਕਤਾਂ ਦੁਆਰਾ 1897 ਵਿੱਚ ਲੁੱਟੀਆਂ ਗਈਆਂ 100 ਕਲਾਕ੍ਰਿਤਾਂ ਨੂੰ ਆਕਸਫੋਰਡ ਯੂਨੀਵਰਸਿਟੀ ਵਾਪਸ ਕਰ ਸਕਦੀ ਹੈ ਕਿਉਂਕਿ ਨਾਈਜੀਰੀਆ ਨੇ ਇਸ ਸਾਲ ਸੱਭਿਆਚਾਰਕ ਵਸਤੂਆਂ ਨੂੰ ਵਾਪਸ ਭੇਜਣ ਦੀ ਬੇਨਤੀ ਕੀਤੀ ਸੀ। ਇਨ੍ਹਾਂ ਵਿਚ ਕਾਂਸੀ ਸਮੇਤ 97 ਵਸਤੂਆਂ ਨੂੰ ਬ੍ਰਿਟਿਸ਼ ਫੌਜਾਂ ਦੁਆਰਾ ਬੇਨਿਨ ਸ਼ਹਿਰ ਤੋਂ ਲਿਆ ਗਿਆ ਸੀ ਅਤੇ ਵਰਤਮਾਨ ਵਿੱਚ ਆਕਸਫੋਰਡ ਵਿੱਚ ਪਿਟ ਰਿਵਰਜ ਮਿਊਜ਼ੀਅਮ ਅਤੇ ਐਸਮੋਲੀਅਨ ਮਿਊਜੀਅਮ ਦੇ ਸੰਗ੍ਰਹਿ ਵਿੱਚ ਰੱਖਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਘੁੰਮਣ ਫਿਰਨ ਦੇ ਸ਼ੁਕੀਨਾਂ ਲਈ ਅਹਿਮ ਖ਼ਬਰ, ਇਹਨਾਂ ਦੇਸ਼ਾਂ 'ਚ ਮਿਲੇ ਰਿਹੈ 'Visa on Arrival'

ਪਿਟ ਰਿਵਰਜ ਮਿਊਜ਼ੀਅਮ ਨੂੰ ਨਾਈਜੀਰੀਆ ਦੇ ਨੈਸ਼ਨਲ ਕਮਿਸ਼ਨ ਫਾਰ ਮਿਊਜ਼ੀਅਮ ਅਤੇ ਸਮਾਰਕ ਤੋਂ ਵਸਤੂਆਂ ਦੀ ਵਾਪਸੀ ਲਈ ਇੱਕ ਦਾਅਵਾ ਪ੍ਰਾਪਤ ਹੋਇਆ ਹੈ। ਆਕਸਫੋਰਡ ਯੂਨੀਵਰਸਿਟੀ ਕੌਂਸਲ ਨੇ ਦਾਅਵੇ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ’ਤੇ ਚੈਰਿਟੀ ਕਮਿਸ਼ਨ ਦੁਆਰਾ ਕਲਾਕ੍ਰਿਤੀਆਂ ਦੀ ਵਾਪਸੀ ਨੂੰ ਅਧਿਕਾਰਤ ਕੀਤੇ ਜਾਣ ਤੋਂ ਪਹਿਲਾਂ ਵਿਚਾਰ ਕੀਤਾ ਜਾਵੇਗਾ। ਯੂਨੀਵਰਸਿਟੀ ਨੇ ਕਿਹਾ ਕਿ ਉਮੀਦ ਕੀਤੀ ਜਾਂਦੀ ਸੀ ਕਿ ਇਸ ਦਾਅਵੇ ’ਤੇ ਪਤਝੜ ਦੇ ਮੌਸਮ ਤੱਕ ਵਿਚਾਰ ਕੀਤਾ ਜਾਵੇਗਾ। ਯੂਨੀਵਰਸਿਟੀ ਹੁਣ ਕੇਸ ਨੂੰ ਚੈਰਿਟੀ ਕਮਿਸ਼ਨ ਕੋਲ ਸੌਂਪ ਰਹੀ ਹੈ, ਜਿਸ ਵਿੱਚ ਵਸਤੂਆਂ ਦੇ ਕਾਨੂੰਨੀ ਸਿਰਲੇਖ ਨੂੰ ਤਬਦੀਲ ਕਰਨ ਦੀ ਸਿਫਾਰਸ਼ ਕੀਤੀ ਜਾ ਰਹੀ ਹੈ।


author

Vandana

Content Editor

Related News