ਯੂਕੇ : ਹੋਮ ਆਫਿਸ ਦੀਆਂ ਰਿਹਾਇਸ਼ਾਂ ''ਚ ਪੰਜ ਸਾਲਾਂ ਦੌਰਾਨ 50 ਤੋਂ ਵੱਧ ਸ਼ਰਨਾਰਥੀਆਂ ਦੀ ਮੌਤ

Wednesday, Jul 28, 2021 - 04:56 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਪਨਾਹ ਲੈਣ ਵਾਲੇ ਸ਼ਰਨਾਰਥੀਆਂ ਨੂੰ ਹੋਮ ਆਫਿਸ ਦੁਆਰਾ ਮੁਹੱਈਆ ਕਰਵਾਈਆਂ ਜਾਂਦੀਆਂ ਰਿਹਾਇਸ਼ਾਂ ਵਿੱਚ ਰੱਖਿਆ ਜਾਂਦਾ ਹੈ। ਇਸ ਸਬੰਧੀ ਜਾਰੀ ਕੀਤੀ ਗਈ ਇੱਕ ਜਾਣਕਾਰੀ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ ਹੋਮ ਆਫ਼ਿਸ ਦੇ ਰਿਹਾਇਸ਼ੀ ਸਥਾਨਾਂ ਵਿੱਚ ਤਿੰਨ ਬੱਚਿਆਂ ਸਮੇਤ 50 ਤੋਂ ਵੱਧ ਸ਼ਰਨਾਰਥੀ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਅਪ੍ਰੈਲ 2016 ਤੋਂ ਗ੍ਰਹਿ ਦਫਤਰ ਦੁਆਰਾ ਕੁੱਲ 51 ਮੌਤਾਂ ਦਰਜ ਕੀਤੀਆਂ ਗਈਆਂ ਹਨ। 

ਪੜ੍ਹੋ ਇਹ ਅਹਿਮ ਖਬਰ - ਭਾਰਤ ਨੂੰ ਘੇਰਨ ਲਈ ਚੀਨ ਨੇ ਸਰਹੱਦ ਦੇ ਨੇੜੇ ਬਣਾਏ 16 ਏਅਰਬੇਸ

ਇਹ ਅੰਕੜੇ ਸਕਾਟਿਸ਼ ਰਫਿਊਜੀ ਕਾਉਂਸਲ ਦੁਆਰਾ 'ਫਰੀਡਮ ਆਫ ਇਨਫਰਮੇਸ਼ਨ'  ਦੀ ਬੇਨਤੀ ਤੋਂ ਪ੍ਰਾਪਤ ਕੀਤੇ ਗਏ ਹਨ, ਜਿਸ ਅਨੁਸਾਰ ਪਿਛਲੇ 18 ਮਹੀਨਿਆਂ ਦੌਰਾਨ ਮੌਤਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ। ਰਿਪੋਰਟ ਅਨੁਸਾਰ ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਇਸਦੇ ਇਲਾਵਾ ਕੋਵਿਡ -19 ਦੇ ਨਤੀਜੇ ਵਜੋਂ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਚਾਰਾਂ ਨੇ ਆਪਣੀ ਜਾਨ ਖੁਦ ਲਈ ਹੈ। ਇਸ ਦੌਰਾਨ ਕਈ ਮੌਤਾਂ ਦੇ ਹੋਰ ਕਾਰਨ ਜਿਵੇਂ ਕਿ ਦਿਲ ਦੀਆਂ ਸਮੱਸਿਆਵਾਂ, ਕੈਂਸਰ ਆਦਿ ਵੀ ਦੱਸੇ ਗਏ ਹਨ। ਹਾਲਾਂਕਿ, 51 ਮੌਤਾਂ ਵਿਚੋਂ 31 ਮੌਤਾਂ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਗ੍ਰਹਿ ਦਫਤਰ ਦੀਆਂ ਰਿਹਾਇਸ਼ਾਂ ਵਿੱਚ ਅੰਦਾਜ਼ਨ 60,000 ਲੋਕ ਰਹਿੰਦੇ ਹਨ, ਜਿੱਥੇ ਔਸਤਨ ਉਮਰ ਆਮ ਆਬਾਦੀ ਨਾਲੋਂ ਕਾਫੀ ਘੱਟ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਫਗਾਨ ਜਨਰਲ ਦਾ ਦਾਅਵਾ, ਇਕ ਹਫ਼ਤੇ 'ਚ 1500 ਤੋਂ ਵੱਧ ਅੱਤਵਾਦੀ ਕੀਤੇ ਢੇਰ


Vandana

Content Editor

Related News