ਬ੍ਰਿਟੇਨ ਦੇ ਮੁੱਖ ਮੈਡੀਕਲ ਅਧਿਕਾਰੀਆਂ ਦਾ ਵੱਡਾ ਫ਼ੈਸਲਾ, 12 ਤੋਂ 15 ਸਾਲ ਦੇ ਬੱਚਿਆਂ ਨੂੰ ਲੱਗੇਗੀ ਵੈਕਸੀਨ
Monday, Sep 13, 2021 - 10:13 PM (IST)
ਲੰਡਨ (ਭਾਸ਼ਾ)-ਬ੍ਰਿਟੇਨ ਦੇ ਮੁੱਖ ਮੈਡੀਕਲ ਅਧਿਕਾਰੀਆਂ ਨੇ ਸੋਮਵਾਰ ਵੱਡਾ ਫ਼ੈਸਲਾ ਕੀਤਾ ਹੈ ਕਿ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਰੋਨਾ ਰੋਕੂ ਵੈਕਸੀਨ ਦਿੱਤੀ ਜਾਣੀ ਚਾਹੀਦੀ ਹੈ। ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਨੇ ਸਕੂਲਾਂ ’ਚ ਲਾਗ ਦੇ ਫੈਲਣ ਅਤੇ ਸਿੱਖਿਆ ’ਤੇ ਪੈਣ ਵਾਲੇ ਪ੍ਰਭਾਵ ’ਤੇ ਵਿਚਾਰ ਕਰਨ ਦੀ ਉਨ੍ਹਾਂ ਦੀ ਸਿਫਾਰਿਸ਼ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਕੋਰੋਨਾ ਦਾ ਫੈਲਾਅ ਘਟਾਉਣ ਦਾ ਇੱਕ ਲਾਭਦਾਇਕ ਤਰੀਕਾ ਹੈ।
ਇਹ ਵੀ ਪੜ੍ਹੋ : ਜ਼ਮਾਨਤ ਲਈ ਹਾਈਕੋਰਟ ਪਹੁੰਚੇ ਗੁਰਦਾਸ ਮਾਨ
ਫ਼ੈਸਲੇ ਦੇ ਅਨੁਸਾਰ ਸਿਹਤਮੰਦ ਬੱਚਿਆਂ ਨੂੰ ਫਾਈਜ਼ਰ/ਬਾਇਓਨਟੈੱਕ ਟੀਕੇ ਦੀ ਇੱਕ ਖੁਰਾਕ ਦਿੱਤੀ ਜਾਵੇਗੀ ਅਤੇ ‘ਜਿੰਨੀ ਜਲਦੀ ਹੋ ਸਕੇ’ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ। ਇਸ ਫ਼ੈਸਲੇ ਤੋਂ ਬਾਅਦ ਲੱਗਭਗ 30 ਲੱਖ ਯੋਗ ਬੱਚਿਆਂ ਨੂੰ ਟੀਕਾ ਲਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਸਕੂਲਾਂ ’ਚ ਲਾਗੂ ਕੀਤੇ ਜਾਣ ਦੀ ਉਮੀਦ ਹੈ।