ਯੂਕੇ: ਇਸ ਮੀਟ ਪਲਾਂਟ ਦੇ 170 ਤੋਂ ਵੱਧ ਕਾਮੇ ਕੋਰੋਨਾਵਾਇਰਸ ਦੀ ਲਪੇਟ ''ਚ

10/01/2020 3:04:50 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਮਹਾਮਾਰੀ ਦੀ ਲਾਗ ਦੇ ਕੇਸ ਪੂਰੇ ਦੇਸ਼ ਵਿੱਚ ਵਧ ਰਹੇ ਹਨ। ਕੇਸਾਂ ਦੇ ਵਾਧੇ ਤਹਿਤ ਹੁਣ ਕੋਰਨਵਾਲ ਵਿਚ ਇਕ ਮੀਟ ਪ੍ਰੋਸੈਸਿੰਗ ਫੈਕਟਰੀ ਵਿਚ 170 ਤੋਂ ਵੱਧ ਕਾਮਿਆਂ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਸਮੇਤ ਇਸ ਦੇਸ਼ ਦੇ ਲੋਕ ਹੁਣ ਕਰ ਸਕਣਗੇ ਸਿੰਗਾਪੁਰ ਦੀ ਯਾਤਰਾ

ਰੈਡਰਥ ਨੇੜੇ ਪੂਲ ਵਿਚ ਪਿਲਗ੍ਰੀਮ ਦੀ ਪ੍ਰਾਈਡ ਫੈਕਟਰੀ ਦੇ ਤਕਰੀਬਨ 500 ਸਟਾਫ ਮੈਂਬਰਾਂ ਦੀ ਵਾਇਰਸ ਦੀ ਜਾਂਚ ਕੀਤੀ ਗਈ ਸੀ ਜਿਨ੍ਹਾਂ ਵਿਚੋਂ 170 ਵਾਇਰਸ ਤੋਂ ਪੀੜਤ ਹਨ। ਪਿਲਗ੍ਰੀਮਜ਼ ਪ੍ਰਾਈਡ ਲਿਮਟਡ ਦੇ ਅਧਿਕਾਰੀ ਹੁਣ ਜਿਆਦਾ ਸੁਰੱਖਿਆ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਇਸ ਦੇ ਇਲਾਵਾ ਕੋਰਨਵਾਲ ਕੌਂਸਲ ਦੇ ਪਬਲਿਕ ਹੈਲਥ ਦੇ  ਨਿਰਦੇਸ਼ਕ ਰਾਚੇਲ ਵਿਗਲਸਵਰਥ ਨੇ ਕਿਹਾ ਕਿ ਉਹ ਫੈਕਟਰੀ ਵਿੱਚ ਸਥਿਤੀ ਦੀ ਨਿਗਰਾਨੀ ਕਰਦੇ ਰਹਿਣਗੇ ਅਤੇ ਕਾਮਿਆਂ ਦੀ ਸੁਰੱਖਿਆ ਲਈ ਹਰ ਜ਼ਰੂਰੀ ਕਦਮ ਚੁੱਕਣਗੇ।


Vandana

Content Editor

Related News