ਹੁਣ ਲੋਕ ਹੋ ਰਹੇ ਹਨ ਇਕੱਲਤਾ ਦੀ ਸਮੱਸਿਆ ਦੇ ਸ਼ਿਕਾਰ : ਅਧਿਐਨ

07/07/2019 12:38:51 PM

ਲੰਡਨ (ਬਿਊਰੋ)— ਤਕਨੀਕ ਅਤੇ ਸੋਸ਼ਲ ਮੀਡੀਆ ਦੇ ਦੌਰ ਵਿਚ ਹੁਣ ਲੋਕਾਂ ਨੂੰ ਇਕੱਲਤਾ ਮਹਿਸੂਸ ਹੋਣ ਦੀ ਸਮੱਸਿਆ ਸਤਾਉਣ ਲੱਗੀ ਹੈ। ਇਸ ਨਾਲ ਕਈ ਸਰੀਰਕ ਅਤੇ ਮਾਨਸਿਕ ਬੀਮਾਰੀਆਂ ਦਾ ਖਤਰਾ ਵੱਧ ਗਿਆ ਹੈ। ਬ੍ਰਿਟੇਨ ਵਿਚ ਮੌਜੂਦਾ ਸਮੇਂ ਵਿਚ ਕਰੀਬ 90 ਲੱਖ ਲੋਕ ਇਕੱਲਤਾ ਦੇ ਸ਼ਿਕਾਰ ਹਨ, ਜਿਨ੍ਹਾਂ ਵਿਚ 40 ਲੱਖ ਲੋਕ ਬਜ਼ੁਰਗ ਹਨ। ਭਾਵੇਂਕਿ ਚੰਗੀ ਗੱਲ ਇਹ ਹੈ ਕਿ ਬ੍ਰਿਟੇਨ ਦੀ ਸਰਕਾਰ ਨੇ ਇਸ ਦਿਸ਼ਾ ਵਿਚ ਕਦਮ ਵਧਾਇਆ ਹੈ ਅਤੇ ਬਕਾਇਦਾ ਲੋਕਾਂ ਦੀ ਇਕੱਲਤਾ ਦੂਰ ਦੇ ਕਰਨ ਦੇ ਉਪਾਅ ਸੋਚਣ ਅਤੇ ਲਾਗੂ ਕਰਨ ਲਈ ਇਕ ਮੰਤਰਾਲੇ ਦਾ ਗਠਨ ਕੀਤਾ ਹੈ।

ਇਸ ਮੰਤਰਾਲੇ ਦੀ ਕਮਾਂਡ ਮਿਮਸ ਡੇਵਿਸ ਨੂੰ ਸੌਂਪੀ ਗਈ ਹੈ। ਮਿਮਸ ਡੇਵਿਸ ਤੋਂ ਪਹਿਲਾਂ ਟ੍ਰੇਸੀ ਕਾਊਚ ਇਸ ਜ਼ਿੰਮੇਵਾਰੀ ਨੂੰ ਨਿਭਾ ਚੁੱਕੀ ਹੈ। ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਵਿਚ ਮਿਨਸਟਰੀ ਆਫ ਲੋਨਲੀਨੈੱਸ ਮਿਮਸ ਆਫ ਡੇਵਿਸ ਨੇ ਦੱਸਿਆ ਕਿ ਉਨ੍ਹਾਂ ਦੇ ਮੰਤਰਾਲੇ ਨੇ ਬੀਤੇ ਮਹੀਨੇ ਇਕ ਪ੍ਰੋਗਰਾਮ ਲਾਂਚ ਕੀਤਾ। ਇਸ ਪ੍ਰੋਗਰਾਮ ਨੂੰ 'Let's talk Loneliness' ਨਾਮ ਦਿੱਤਾ ਗਿਆ ਹੈ। ਪ੍ਰੋਗਰਾਮ ਦੇ ਤਹਿਤ ਬ੍ਰਿਟੇਨ ਦੀ ਸਰਕਾਰ ਲੋਕਾਂ ਨੂੰ ਆਪਸ ਵਿਚ ਗੱਲਬਾਤ ਕਰਨ ਅਤੇ ਆਪਣੀ ਭਾਵਨਾਵਾਂ ਨੂੰ ਜ਼ਾਹਰ ਕਰਨ ਲਈ ਪ੍ਰੇਰਿਤ ਕਰ ਰਹੀ ਹੈ। 

PunjabKesari

ਇਸ ਮਾਮਲੇ ਵਿਚ ਸ਼ਹਿਰਾਂ ਵਿਚ ਸਥਿਤੀ ਹੋਰ ਵੀ ਖਰਾਬ ਹੈ। ਇਕ ਸਰਕਾਰੀ ਸਰਵੇ ਮੁਤਾਬਕ ਸ਼ਹਿਰਾਂ ਵਿਚ 56 ਫੀਸਦੀ ਅਤੇ ਪੇਂਡੂ ਇਲਾਕਿਆਂ ਵਿਚ 44 ਫੀਸਦੀ ਲੋਕ ਇਕੱਲਤਾ ਦੀ ਸਮੱਸਿਆ ਨਾਲ ਜੂਝ ਰਹੇ ਹਨ। ਖਾਸ ਗੱਲ ਇਹ ਹੈ ਕਿ ਹਫਤੇ ਦੇ ਅਖੀਰ ਵਿਚ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ। ਰਿਸਰਚ ਮੁਤਾਬਕ ਇਸ ਵਿਚ 15 ਫੀਸਦੀ ਵਾਧਾ ਹੋ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਇਕੱਲਤਾ ਇਕ ਭਾਵਨਾਤਮਕ ਸਮੱਸਿਆ ਨਹੀਂ ਸਗੋਂ ਇਸ ਨਾਲ ਇਨਸਾਨ ਦੀ ਸਿਹਤ 'ਤੇ ਵੀ ਬੁਰਾ ਅਸਰ ਪੈਂਦਾ ਹੈ। 'ਕੈਂਪੇਨ ਟੁ ਐਂਡ ਲੋਨਲੀਨੈੱਸ' ਨਾਮ ਦੀ ਸੰਸਥਾ ਜੋ ਕਿ ਲੋਕਾਂ ਵਿਚਾਲੇ ਇਕੱਲਤਾ ਦੀ ਸਮੱਸਿਆ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੈ ਉਸ ਦਾ ਕਹਿਣਾ ਹੈ ਕਿ ਇਕੱਲਤਾ ਦੀ ਸਮੱਸਿਆ ਦਿਨ ਵਿਚ 15 ਸਿਗਰਟ ਪੀਣ ਦੇ ਬਰਾਬਰ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਨਾਲ ਮੋਟਾਪਾ ਅਤੇ ਆਲਸੀਪਨ ਦੀ ਸਮੱਸਿਆ ਵੀ ਘੇਰ ਸਕਦੀ ਹੈ। ਇੰਨਾ ਹੀ ਨਹੀਂ ਇਕੱਲਤਾ ਦੀ ਸਮੱਸਿਆ ਕਾਰਨ ਲੋਕਾਂ ਵਿਚ ਦਿਲ ਸਬੰਧੀ ਬੀਮਾਰੀਆਂ ਹੋਣ ਦਾ ਖਦਸ਼ਾ  ਕਾਫੀ ਵੱਧ ਜਾਂਦਾ ਹੈ।

ਗੌਰਤਲਬ ਹੈ ਕਿ ਇਕੱਲਤਾ ਦੀ ਸਮੱਸਿਆ ਨਾ ਸਿਰਫ ਬ੍ਰਿਟੇਨ ਅਤੇ ਹੋਰ ਪੱਛਮੀ ਦੇਸ਼ਾਂ ਵਿਚ ਹੈ ਸਗੋਂ ਹੁਣ ਇਹ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਹੀ ਹੈ। ਮਿਮਸ ਡੇਵਿਸ ਦਾ ਕਹਿਣਾ ਹੈ,''ਭਾਰਤ ਵਿਚ ਵੀ ਹਾਲਾਤ ਚੰਗੇ ਨਹੀਂ ਹਨ। ਹੋ ਸਕਦਾ ਹੈ ਇੱਥੇ ਇਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਭਾਰਤ ਵਿਚ ਚਾਹ ਦੇ ਅੱਡੇ ਅਤੇ ਮੁਹੱਲੇ ਵਿਚ ਹੋਣ ਵਾਲੀ ਗੱਲਬਾਤ ਦੀ ਸੰਸਕ੍ਰਿਤੀ ਹੈ, ਜਿਸ ਨਾਲ ਲੋਕਾਂ ਨੂੰ ਗੱਲ ਕਰਨ ਦਾ ਮੌਕਾ ਮਿਲਦਾ ਹੈ। ਸਾਡੇ ਇੱਥੇ ਇਸ ਦੀ ਕਮੀ ਹੈ। ਸਮਾਜਿਕ ਅਨੁਭਵ , ਵਾਤਾਵਰਣ ਇਸ ਵਿਚ ਮੱਹਤਵਪੂਰਣ ਰੋਲ ਅਦਾ ਕਰਦੇ ਹਨ ਪਰ ਅੱਜ ਇਕੱਲਤਾ ਦੀ ਸਮੱਸਿਆ ਗਲੋਬਲ ਹੈ।''


Vandana

Content Editor

Related News