ਯੂਕੇ: ਸੈਕੰਡਰੀ ਸਕੂਲ ਵਿਦਿਆਰਥੀਆਂ ''ਚ ਵਧ ਰਹੀਆਂ ਹਨ ਕੋਵਿਡ ਦਰਾਂ

Monday, Sep 20, 2021 - 02:20 AM (IST)

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ 'ਚ ਆਫਿਸ ਆਫ ਨੈਸ਼ਨਲ ਸਟੈਟਿਸਟਿਕਸ (ਓ. ਐੱਨ. ਐੱਸ.) ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਸੈਕੰਡਰੀ ਸਕੂਲਾਂ 'ਚ ਕੋਵਿਡ-19 ਦੀਆਂ ਦਰਾਂ ਵਧ ਰਹੀਆਂ ਹਨ। ਅੰਕੜਿਆਂ ਅਨੁਸਾਰ ਕੋਵਿਡ -19 ਦੇ ਸਕਾਰਾਤਮਕ ਟੈਸਟ ਦੇ ਨਤੀਜਿਆਂ ਦੇ ਨਾਲ ਸਕੂਲੀ ਸਾਲ 7 ਅਤੇ 11 (11 ਤੋਂ 16 ਸਾਲ ਦੀ ਉਮਰ ਦੇ ਵਿਦਿਆਰਥੀਆਂ) ਦੀ ਪ੍ਰਤੀਸ਼ਤਤਾ 11 ਸਤੰਬਰ ਨੂੰ ਵਧ ਕੇ 2.74 ਪ੍ਰਤੀਸ਼ਤ ਹੋ ਗਈ ਹੈ। ਓ. ਐੱਨ. ਐੱਸ. ਡਾਟਾਬੇਸ ਅਨੁਸਾਰ ਹਰ 35 ਵਿਦਿਆਰਥੀਆਂ ਵਿੱਚੋਂ 1 ਨੂੰ ਕੋਵਿਡ-19 ਹੈ। ਇਸ ਦੇ ਬਾਅਦ ਸਕੂਲ ਸਾਲ 12 ਤੋਂ ਵਧੇਰੇ ਉਮਰ ਦੇ ਵਿਦਿਆਰਥੀ ਹਨ, ਜਿਨ੍ਹਾਂ ਵਿਚ 45 ਵਿੱਚੋਂ 1 ਨੂੰ ਕੋਵਿਡ ਹੈ। 

ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਬਣਾਇਆ ਰਿਕਾਰਡ, ਮੁੰਬਈ ਇੰਡੀਅਨਜ਼ ਨੇ ਦਿੱਤਾ ਸ਼ਾਨਦਾਰ ਤੋਹਫਾ


ਸਿਹਤ ਮਾਹਿਰਾਂ ਅਨੁਸਾਰ ਬੱਚਿਆਂ 'ਚ ਵਾਇਰਸ ਦੀ ਲਾਗ ਦਾ ਵਾਧਾ ਚਿੰਤਾਜਨਕ ਹੈ ਤੇ ਇਸ ਲਈ ਸਾਵਧਾਨੀਆਂ ਜ਼ਰੂਰੀ ਹਨ। ਇਨ੍ਹਾਂ ਅੰਕੜਿਆਂ ਦੇ ਅਨੁਸਾਰ ਅੰਦਾਜ਼ਾ ਲਗਾਇਆ ਗਿਆ ਹੈ ਕਿ ਇੰਗਲੈਂਡ 'ਚ ਹਰ 80 ਲੋਕਾਂ ਵਿੱਚੋਂ ਇੱਕ ਨੂੰ 11 ਸਤੰਬਰ ਨੂੰ ਖਤਮ ਹੋਏ ਹਫਤੇ ਵਿੱਚ ਕੋਵਿਡ ਸੀ। ਇਹਨਾਂ ਅੰਕੜਿਆਂ 'ਚ ਉਸ ਨਾਲੋਂ ਪਿਛਲੇ ਹਫਤੇ ਦੇ ਮੁਕਾਬਲੇ ਥੋੜ੍ਹੀ ਜਿਹੀ ਗਿਰਾਵਟ ਦਰਜ਼ ਹੋਈ ਹੈ ਪਰ ਇੰਗਲੈਂਡ 'ਚ ਲਾਗ ਦੀ ਦਰ ਸਕਾਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ ਦੀ ਦਰ ਨਾਲੋਂ ਵੱਧ ਸੀ। ਇਸ ਸਬੰਧ ਵਿੱਚ ਓ. ਐੱਨ. ਐੱਸ. ਦਾ ਅਗਲਾ ਕੋਰੋਨਾ ਵਾਇਰਸ ਇਨਫੈਕਸ਼ਨ ਸਰਵੇਖਣ 24 ਸਤੰਬਰ ਨੂੰ ਹੋਵੇਗਾ।

ਇਹ ਖ਼ਬਰ ਪੜ੍ਹੋ- ਆਸਟਰੇਲੀਆਈ ਤੇਜ਼ ਗੇਂਦਬਾਜ਼ ਸਟੇਲਾ ਨੂੰ ਭਾਰਤ ਵਿਰੁੱਧ ਵਨ ਡੇ 'ਚ ਡੈਬਿਊ ਦੀ ਉਮੀਦ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News