ਯੂਕੇ ''ਚ 18 ਮਿਲੀਅਨ ਤੋਂ ਵੱਧ ਲੋਕਾਂ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ
Thursday, Feb 25, 2021 - 01:50 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਟੀਕਾਕਰਨ ਜੰਗੀ ਪੱਧਰ 'ਤੇ ਜਾਰੀ ਹੈ। ਯੂਕੇ ਸਰਕਾਰ ਫਰਵਰੀ ਦੇ ਅੱਧ ਤੱਕ 15 ਮਿਲੀਅਨ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦੇਣ ਦੇ ਮਿੱਥੇ ਹੋਏ ਟੀਚੇ ਨੂੰ ਪੂਰਾ ਕਰ ਚੁੱਕੀ ਹੈ। ਜਿਸ ਦੇ ਬਾਅਦ ਹੁਣ ਤੱਕ ਯੂਕੇ ਦੇ 18 ਮਿਲੀਅਨ ਤੋਂ ਵੱਧ ਲੋਕਾਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਕੋਰੋਨਾ ਟੀਕੇ ਸੰਬੰਧੀ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਮੰਗਲਵਾਰ ਤੱਕ ਲੱਗਭਗ 18,911,978 ਟੀਕਿਆਂ ਦੀ ਖੁਰਾਕ ਦਿੱਤੀ ਗਈ ਹੈ ਜੋ ਕਿ ਇਸਤੋਂ ਪਿਛਲੇ ਦਿਨ ਨਾਲੋਂ 326,692 ਵੱਧ ਹਨ।
ਪੜ੍ਹੋ ਇਹ ਅਹਿਮ ਖਬਰ - ਵੱਡੀ ਖ਼ਬਰ : ਆਸਟ੍ਰੇਲੀਆ ਨੇ ਪਾਸ ਕੀਤਾ ਕਾਨੂੰਨ, ਹੁਣ FB ਅਤੇ Google ਖ਼ਬਰਾਂ ਲਈ ਕਰਨਗੇ ਭੁਗਤਾਨ
ਜਿਹਨਾਂ ਵਿਚੋਂ, 18,242,873 ਪਹਿਲੀਆਂ ਅਤੇ 669,105 ਦੂਜੀਆਂ ਖੁਰਾਕਾਂ ਹਨ। ਇੰਗਲੈਂਡ ਦੇ ਡਿਪਟੀ ਚੀਫ਼ ਮੈਡੀਕਲ ਅਫਸਰਾਂ ਅਨੁਸਾਰ ਦੇਸ਼ ਵਿੱਚ ਟੀਕਿਆਂ ਦੀ ਸਪਲਾਈ ਵਿੱਚ ਆਏ ਉਤਾਰ ਚੜਾਅ ਕਾਰਨ ਪਿਛਲੇ ਕੁਝ ਦਿਨਾਂ ਤੋਂ ਟੀਕਾਕਰਨ ਪ੍ਰਕਿਰਿਆ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਈ ਹੈ ਪਰ ਇਸ ਸੰਬੰਧ ਵਿੱਚ ਟੀਕੇ ਲਗਾਉਣ ਦੀ ਦਰ ਵਿੱਚ ਆਈ ਮੰਦੀ ਨੂੰ ਮੰਨਦਿਆਂ ਪ੍ਰੋਫੈਸਰ ਜੋਨਾਥਨ ਵੈਨ ਟਾਮ ਨੇ ਮੰਨਿਆ ਕਿ ਟੀਕਾਕਰਨ ਸੰਬੰਧੀ ਮਿੱਥੇ ਹੋਏ ਟੀਚਿਆਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦੱਸੋ ਆਪਣੀ ਰਾਏ।