ਯੂ. ਕੇ. : ਕਪਤਾਨ ਟੌਮ ਮੂਰ ਦੇ ਪਰਿਵਾਰ ਨੇ ਖੋਲ੍ਹਿਆ ਆਕਸਫੋਰਡ ਹਾਸਪੀਸ ਗਾਰਡਨ

Thursday, Aug 12, 2021 - 04:07 PM (IST)

ਯੂ. ਕੇ. : ਕਪਤਾਨ ਟੌਮ ਮੂਰ ਦੇ ਪਰਿਵਾਰ ਨੇ ਖੋਲ੍ਹਿਆ ਆਕਸਫੋਰਡ ਹਾਸਪੀਸ ਗਾਰਡਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਦੀ ਪ੍ਰਸਿੱਧ ਹਸਤੀ ਕਪਤਾਨ ਟੌਮ ਮੂਰ ਨੇ ਆਪਣੇ ਯਤਨਾਂ ਸਦਕਾ ਕੋਰੋਨਾ ਮਹਾਮਾਰੀ ਦੌਰਾਨ ਲੱਖਾਂ ਪੌਂਡ ਇਕੱਠੇ ਕਰ ਕੇ ਐੱਨ. ਐੱਚ. ਐੱਸ. ਨੂੰ ਦਾਨ ਕੀਤੇ ਸਨ। ਉਨ੍ਹਾਂ ਦਾ ਪਰਿਵਾਰ ਵੀ ਮੂਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਰਾਹ ’ਤੇ ਚੱਲ ਰਿਹਾ ਹੈ। ਇਸ ਲੋਕ ਭਲਾਈ ਦੇ ਮਾਰਗ ’ਤੇ ਚਲਦਿਆਂ ਕੈਪਟਨ ਸਰ ਟੌਮ ਮੂਰ ਦੇ ਪਰਿਵਾਰ ਨੇ ਇੱਕ ਹਾਸਪੀਸ (ਬੀਮਾਰ ਬੱਚਿਆਂ ਲਈ) ਬਾਗ ਖੋਲ੍ਹਿਆ ਹੈ। ਆਕਸਫੋਰਡ ਦੇ ਹੈਲਨ ਐਂਡ ਡਗਲਸ ਹਾਊਸ ਵਿਖੇ ਇਹ ਨਵਾਂ ਬਾਗ ਬੁੱਧਵਾਰ ਨੂੰ ਕੈਪਟਨ ਟੌਮ ਫਾਊਂਡੇਸ਼ਨ ਵੱਲੋਂ ਦਾਨ ਦੇਣ ਤੋਂ ਬਾਅਦ ਖੋਲ੍ਹਿਆ ਗਿਆ। ਇਹ ਬਾਗ ਬੀਮਾਰ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਬਿਹਤਰ ਜਗ੍ਹਾ ਪ੍ਰਦਾਨ ਕਰੇਗਾ।

PunjabKesari

ਇਹ ਵੀ ਪੜ੍ਹੋ : ਪਾਕਿ ’ਚ ਹਿੰਦੂ ਮੰਦਿਰਾਂ ’ਚ ਭੰਨ-ਤੋੜ ਖ਼ਿਲਾਫ਼ ਗੁਆਂਢੀ ਦੇਸ਼ਾਂ ’ਚ ਵੀ ਉੱਠੀ ਆਵਾਜ਼, ਇਮਰਾਨ ਨੂੰ ਦਿੱਤੀ ਨਸੀਹਤ

ਇਸ ਬਾਗ ਨੂੰ ਬਣਾਉਣ ਦਾ ਕੰਮ ਜੂਨ ਤੱਕ ਤਕਰੀਬਨ ਚਾਰ ਮਹੀਨਿਆਂ ’ਚ ਪੂਰਾ ਹੋਇਆ। ਇਸ ਲਈ ਬਹੁਤ ਸਾਰੇ ਲੋਕਾਂ ਨੇ ਮੁਫਤ ਸੇਵਾ ਵੀ ਕੀਤੀ। ਇਸ ਸਾਲ 2 ਫਰਵਰੀ ਨੂੰ ਮੂਰ ਦੀ ਮੌਤ ਤੋਂ ਪਹਿਲਾਂ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਕੈਪਟਨ ਟੌਮ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਸੀ। ਕੈਪਟਨ ਮੂਰ ਦੀ ਧੀ ਹੰਨਾਹ ਇੰਗਰਾਮ-ਮੂਰ ਨੇ ਕਿਹਾ ਕਿ ਇਹ ਫਾਊਂਡੇਸ਼ਨ ਮਈ 2020 ’ਚ ਬਣਾਈ ਗਈ ਸੀ ਅਤੇ ਸਤੰਬਰ ’ਚ ਸ਼ੁਰੂ ਕੀਤੀ ਗਈ, ਜਿਸ ਨੇ ਇਸ ਬਾਗ ਦੇ ਨਿਰਮਾਣ ’ਚ ਸਹਾਇਤਾ ਕੀਤੀ। ਇਸ ਬਾਗ ’ਚ ਪਾਣੀ, ਇੱਕ ਵ੍ਹੀਲਚੇਅਰ ਸਵਿੰਗ, ਇੱਕ ਬੁਲਬੁਲਾ ਮਸ਼ੀਨ ਅਤੇ ਪਰਿਵਾਰਾਂ ਲਈ ਇਕੱਠੇ ਸਮੇਂ ਬਿਤਾਉਣ ਲਈ ਕਵਰ ਕੀਤੇ ਖੇਤਰ ਹਨ।
 


author

Manoj

Content Editor

Related News