ਜਦੋਂ ਊਬੇਰ ਡਰਾਈਵਰ ਨੂੰ ਆਇਆ ਮੈਸੇਜ, ਕੀ ਮੇਰੇ ਬੁਆਏਫ੍ਰੈਂਡ ਹੋਣ ਦਾ ਨਾਟਕ ਕਰ ਸਕਦੇ ਹੋ?

Wednesday, Aug 14, 2019 - 01:56 PM (IST)

ਜਦੋਂ ਊਬੇਰ ਡਰਾਈਵਰ ਨੂੰ ਆਇਆ ਮੈਸੇਜ, ਕੀ ਮੇਰੇ ਬੁਆਏਫ੍ਰੈਂਡ ਹੋਣ ਦਾ ਨਾਟਕ ਕਰ ਸਕਦੇ ਹੋ?

ਵਾਸ਼ਿੰਗਟਨ— ਅਮਰੀਕਾ 'ਚ ਇਕ ਔਰਤ ਦੇ ਨਾਲ ਛੇੜਛਾੜ ਤੇ ਉਸ ਨੂੰ ਬੜੀ ਸਮਝਦਾਰੀ ਨਾਲ ਉਬੇਰ ਡਰਾਈਵਰ ਵਲੋਂ ਬਚਾਏ ਜਾਣ ਦਾ ਕਿੱਸਾ ਸੁਰਖੀਆਂ 'ਚ ਹੈ। ਅਸਲ 'ਚ ਇਥੇ ਇਕ ਔਰਤ ਇਕ ਪਛਾਣ ਦੇ ਹੀ ਵਿਅਕਤੀ ਨਾਲ ਬੁਰੀ ਸਥਿਤੀ 'ਚ ਫਸ ਗਈ ਸੀ। ਵਿਅਕਤੀ ਉਸ ਦੇ ਨਾਲ ਉਸ ਦੇ ਘਰ ਤੱਕ ਜਾਣ ਲਈ ਤਿਆਰ ਸੀ ਪਰ ਔਰਤ ਉਸ ਦੇ ਵਤੀਰੇ ਨਾਲ ਅਸਹਿਜ ਮਹਿਸੂਸ ਕਰ ਰਹੀ ਸੀ। ਅਜਿਹੇ 'ਚ ਜਦੋਂ ਉਸ ਨੇ ਊਬੇਰ ਡਰਾਈਵਰ ਤੋਂ ਮਦਦ ਮੰਗੀ ਤਾਂ ਉਹ ਇਕ ਜ਼ਿੰਮੇਦਾਰ ਨਾਗਰਿਕ ਵਾਂਗ ਤੁਰੰਤ ਤਿਆਰ ਹੋ ਗਿਆ।

ਕੀ ਤੁਸੀਂ ਮੇਰੇ ਬੁਆਏਫ੍ਰੈਂਡ ਹੋਣ ਦਾ ਨਾਟਕ ਕਰ ਸਕਦੇ ਹੋ?
ਅਸਲ 'ਚ ਔਰਤ ਕੁਝ ਦੋਸਤਾਂ ਦੇ ਨਾਲ ਘੁੰਮਣ ਗਈ ਸੀ। ਉਥੋਂ ਪਰਤਦੇ ਹੋਏ ਉਨ੍ਹਾਂ 'ਚੋਂ ਇਕ ਲੜਕਾ ਜ਼ਬਰਦਸਤੀ ਉਸ ਦੇ ਨਾਲ ਤੁਰ ਪਿਆ। ਉਹ ਉਸ ਦੇ ਨਾਲ ਘਰ ਤੱਕ ਜਾਣ ਲਈ ਤਿਆਰ ਹੋ ਗਿਆ ਪਰ ਔਰਤ ਅਸਹਿਜ ਮਹਿਸੂਸ ਕਰ ਰਹੀ ਸੀ। ਉਸ ਨੇ ਤੁਰੰਤ ਕੈਬ ਬੁੱਕ ਕੀਤੀ ਤੇ ਕੈਬ ਡਰਾਈਵਰ ਨੂੰ ਚੋਰੀ ਮੈਸੇਜ ਕੀਤਾ ਕਿ ਤੁਸੀਂ ਕਿੰਨੀ ਦੇਰ ਤੱਕ ਪਹੁੰਚ ਜਾਓਗੇ। ਕੀ ਤੁਸੀਂ ਮੇਰੇ ਬੁਆਏਫ੍ਰੈਂਡ ਹੋਣ ਦਾ ਨਾਟਕ ਕਰ ਸਕਦੇ ਹੋ? ਡਰਾਈਵਰ ਬ੍ਰੈਂਡਨ ਗੇਲ ਨੇ ਪੁੱਛਿਆ ਕੀ ਮਤਲਬ ਤੁਹਾਡਾ? ਮਹਿਲਾ ਨੇ ਕਿਹਾ ਕਿ ਮੇਰੇ ਲਈ ਜ਼ਰੂਰੀ ਹੈ ਕਿ ਅਜਿਹਾ ਦਿਖੇ ਕਿ ਤੁਸੀਂ ਕੋਈ ਡਰਾਈਵਰ ਨਹੀਂ ਬਲਕਿ ਮੇਰੇ ਜਾਣੂ ਹੋ।

ਤੁਰੰਤ ਕਾਰ ਤੋਂ ਹਟਾ ਦਿੱਤੇ ਊਬੇਰ ਦੇ ਸਾਰੇ ਸਟਿਕਰ
ਬ੍ਰੈਂਡਨ ਸਮਝ ਗਏ ਸਨ ਕਿ ਔਰਤ ਕਿਸੇ ਮੂਸੀਬਤ 'ਚ ਹੈ। ਉਹ ਤੁਰੰਤ ਆਪਣੀ ਕੈਬ ਤੋਂ ਉਤਰੇ ਤੇ ਉਸ ਤੋਂ ਸਾਰੇ ਸਟਿਕਰ ਲਾਹ ਦਿੱਤੇ। ਜਿਵੇਂ ਹੀ ਉਹ ਔਰਤ ਦੀ ਲੋਕੇਸ਼ਨ 'ਤੇ ਪਹੁੰਚੇ ਤਾਂ ਇਕ ਔਰਤ ਇਕ ਪੁਰਸ਼ ਨਾਲ ਖੜ੍ਹੀ ਗੱਲ ਕਰ ਰਹੀ ਸੀ। ਉਸ ਨੇ ਬ੍ਰੈਂਡਨ ਨੂੰ ਦੇਖਦੇ ਹੀ ਕਿਹਾ ਹਾਏ ਬੇਬੇ ਆਉਂਦੀ ਹਾਂ। ਇਸ 'ਤੇ ਬ੍ਰੈਂਡਨ ਨੇ ਜਵਾਬ ਦਿੱਤਾ, ''ਜਲਦੀ ਮੈਂ ਤੜਪ ਰਿਹਾ ਹਾਂ।'' ਇਸ ਤੋਂ ਬਾਅਦ ਬ੍ਰੈਂਡਨ ਨੇ ਲੜਕੇ ਵੱਲ ਦੇਖ ਕੇ ਹੱਥ ਹਿਲਾਇਆ। ਲੜਕੇ ਨੇ ਅੱਧੇ ਮਨ ਨਾਲ ਜਵਾਬ ਦਿੱਤਾ।

ਔਰਤ ਨੇ ਦੱਸੀ ਸਾਰੀ ਕਹਾਣੀ
ਬ੍ਰੈਂਡਨ ਨੇ ਇਕ ਫੇਸਬੁੱਕ ਪੋਸਟ 'ਚ ਸਾਰਾ ਕਿੱਸਾ ਸੁਣਾਇਆ ਕਿ ਜਦੋਂ ਉਹ ਔਰਤ ਨੂੰ ਲੈ ਕੇ ਉਥੋਂ ਨਿਕਲ ਗਏ ਤਾਂ ਔਰਤ ਨੇ ਉਸ ਨੂੰ ਸਾਰੀ ਕਹਾਣੀ ਦੱਸੀ। ਔਰਤ ਦੇ ਨਾਲ ਖੜ੍ਹੇ ਲੜਕੇ ਦਾ ਰਿਕਾਰਡ ਮਹਿਲਾਵਾਂ ਪ੍ਰਤੀ ਬਹੁਤ ਖਰਾਬ ਸੀ। ਅਸਲ 'ਚ ਜਦੋਂ ਔਰਤ ਦੋਸਤਾਂ ਤੋਂ ਅਲਵਿਦਾ ਲੈ ਕੇ ਘਰ ਲਈ ਨਿਕਲੀ ਤਾਂ ਲੜਕਾ ਵੀ ਉਸ ਦੇ ਨਾਲ ਹੀ ਤੁਰ ਪਿਆ। ਇਸ 'ਤੇ ਔਰਤ ਨੇ ਕਿਹਾ ਕਿ ਉਸ ਦੀ ਕਾਰ ਦੀ ਚਾਬੀ ਗੁਆਚ ਗਈ ਹੈ ਤਾਂ ਲੜਕੇ ਨੇ ਕਿਹਾ ਕਿ ਉਹ ਆਪਣੀ ਕਾਰ 'ਚ ਉਸ ਨੂੰ ਘਰ ਛੱਡ ਦੇਵੇਗਾ। ਇਸ ਤੋਂ ਬਾਅਦ ਔਰਤ ਕੋਲ ਊਬੇਰ ਡਰਾਈਵਰ ਦੀ ਮਦਦ ਲੈਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।


author

Baljit Singh

Content Editor

Related News