ਇਸਲਾਮੋਫੋਬਿਕ ਪੋਸਟ ਪਾਉਣ ''ਤੇ ਯੂ.ਏ.ਈ. ਵਿਚ ਤਿੰਨ ਹੋਰ ਭਾਰਤੀ ਨੌਕਰੀ ਤੋਂ ਹਟਾਏ

05/03/2020 8:34:05 PM

ਦੁਬਈ (ਪ.ਸ.)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਸੋਸ਼ਲ ਮੀਡੀਆ 'ਤੇ ਇਸਲਾਮੋਫੋਬਿਕ (ਇਸਲਾਮ ਦੀ ਨਿੰਦਿਆ ਕਰਨ ਵਾਲਾ) ਸੰਦੇਸ਼ ਪੋਸਟ ਕਰਨ ਨੂੰ ਲੈ ਕੇ 3 ਹੋਰ ਭਾਰਤੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਾਂ ਮੁਅੱਤਲ ਕਰ ਦਿੱਤਾ ਗਿਆ। ਇਕ ਮੀਡੀਆ ਰਿਪੋਰਟ ਮੁਤਾਬਕ ਕੁਝ ਦਿਨ ਪਹਿਲਾਂ ਹੀ ਖਾੜੀ ਦੇਸ਼ ਵਿਚ ਮੌਜੂਦ ਭਾਰਤੀ ਰਾਜਦੂਤ ਨੇ ਪ੍ਰਵਾਸੀਆਂ ਨੂੰ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੇ ਭੜਕਾਊ ਸੰਦੇਸ਼ ਪਾਉਣ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ।

ਗਲਫ ਨਿਊਜ਼ ਨੇ ਸ਼ਨੀਵਾਰ ਨੂੰ ਇਕ ਰਿਪੋਰਟ ਵਿਚ ਦੱਸਿਆ ਕਿ ਬਾਵਰਚੀ (ਸ਼ੇਫ) ਰਾਵਤ ਰੋਹਿਤ, ਭੰਡਾਰ ਰੱਖਿਅਕ (ਸਟੋਰਕੀਪਰ) ਸਚਿਨ ਕਿੰਨੀਗੋਲੀ ਅਤੇ ਨਕਦੀ ਸੰਭਾਲਣ ਵਾਲਾ ਇਕ ਹੋਰ ਭਾਰਤੀ ਉਨ੍ਹਾਂ ਅੱਧਾ ਦਰਜਨ ਭਾਰਤੀਆਂ ਵਿਚ ਸ਼ੁਮਾਰ ਹਨ, ਜਿਨ੍ਹਾਂ ਖਿਲਾਫ ਸੋਸ਼ਲ ਮੀਡੀਆ 'ਤੇ ਮੈਸੇਜ ਪਾਉਣ ਨੂੰ ਲੈ ਕੇ ਕਾਰਵਾਈ ਕੀਤੀ ਗਈ।
 


Sunny Mehra

Content Editor

Related News