ਯੂ.ਏ.ਈ. ਨੇ ਭਾਰਤ ਸਮੇਤ 6 ਦੇਸ਼ਾਂ ਤੋਂ ਹਟਾਈ ਯਾਤਰਾ ਪਾਬੰਦੀ, 5 ਤੋਂ ਸ਼ੁਰੂ ਹੋਣਗੀਆਂ ਫਲਾਈਟਾਂ
Wednesday, Aug 04, 2021 - 03:52 AM (IST)
ਆਬੁਧਾਬੀ - ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਭਾਰਤ ਸਮੇਤ 6 ਦੇਸ਼ਾਂ ਤੋਂ ਯਾਤਰਾ ਪਾਬੰਦੀ ਹਟਾ ਲਈ। ਜਿਸ ਤੋਂ ਬਾਅਦ ਹੁਣ 5 ਅਗਸਤ ਤੋਂ ਫਲਾਈਟਾਂ ਚਾਲੂ ਹੋਣਗੀਆਂ। ਇਸ ਵਿਚ ਯੂ. ਏ. ਈ. ਦੀ ਜਾਇਜ਼ ਨਾਗਰਿਕਤਾ ਰੱਖਣ ਵਾਲੇ ਵੈਕਸੀਨੇਟਿਡ ਲੋਕਾਂ ਨੂੰ ਵੀ ਯਾਤਰਾ ਦੀ ਇਜਾਜ਼ਤ ਹੋਵੇਗੀ।
ਇਹ ਵੀ ਪੜ੍ਹੋ - ਬ੍ਰਿਟੇਨ ’ਚ ਹੁਣ ਟੈਫ ਦਰਿਆ ’ਤੇ ਫੁੱਲ ਪ੍ਰਵਾਹ ਕਰਨਗੇ ਹਿੰਦੂ-ਸਿੱਖ ਭਾਈਚਾਰੇ
ਯਾਤਰਾ ਤੋਂ 72 ਘੰਟੇ ਪਹਿਲਾਂ ਨੈਗੇਟਿਵ ਆਰ.ਟੀ.ਪੀ.ਸੀ.ਆਰ. ਟੈਸਟ ਰਿਪੋਰਟ ਦਿਖਾਉਣਾ ਹੋਵੇਗਾ। ਇਨ੍ਹਾਂ ਯਾਤਰੀਆਂ ਨੂੰ ਜਿਥੇ ਜਾਣਾ ਹੋਵੇਗਾ, ਉਥੋਂ ਲਈ ਇਜਾਜ਼ਤ ਦੀ ਮਨਜ਼ੂਰੀ ਵੀ ਦਿਖਾਉਣੀ ਹੋਵੇਗੀ। ਅਜਿਹੇ ਲੋਕਾਂ ਲਈ ਏਅਰਪੋਰਟ ’ਤੇ ਵੱਖਰੇ ਲਾਊਂਜ ਹੋਣਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।