ਅਮੀਰਾਤ ਏਅਰਲਾਈਨਜ਼ ਨੇ ਦੁਨੀਆ ਦੀ ਸਭ ਤੋਂ ਛੋਟੀ ਫਲਾਈਟ ਕੀਤੀ ਸ਼ੁਰੂ
Monday, Jul 01, 2019 - 01:53 PM (IST)
ਦੁਬਈ (ਭਾਸ਼ਾ)— ਸੰਯਕੁਤ ਅਰਬ ਅਮੀਰਾਤ ਸਥਿਤ ਅਮੀਰਾਤ ਏਅਰਲਾਈਨਜ਼ ਨੇ ਸੋਮਵਾਰ ਨੂੰ ਦੁਬਈ ਅਤੇ ਮਸਕਟ ਵਿਚਾਲੇ ਦੁਨੀਆ ਦੀ ਸਭ ਤੋਂ ਛੋਟੀ ਏ380 ਫਲਾਈਟ ਸ਼ੁਰੂ ਕੀਤੀ। ਏਅਰਲਾਈਨ ਨੇ ਸੋਮਵਾਰ ਨੂੰ ਇਕ ਟਵੀਟ ਕੀਤਾ,''ਦੁਬਈ ਅਤੇ ਓਮਾਨ ਦੀ ਰਾਜਧਾਨੀ ਮਸਕਟ ਵਿਚਾਲੇ ਔਸਤ ਫਲਾਈਟ ਸਮਾਂ (40 ਮਿੰਟ) ਹੈ। 42 ਲੋਕਾਂ ਦੀ ਟੀਮ @Airbus A380 ਨੂੰ ਸਾਫ ਕਰਨ ਲਈ ਜਿੰਨ੍ਹਾਂ ਸਮਾਂ ਲੈਂਦੀ ਹੈ ਇਹ ਉਸ ਨਾਲੋਂ ਸਿਰਫ 5 ਮਿੰਟ ਵੱਧ ਹੈ। ਇਸ ਦੇ ਨਾਲ ਹੀ ਇਕ @Airbus A380 (500 ਕਿਲੋਮੀਟਰ) ਦੀ ਵਾਈਰਿੰਗ ਦੁਬਈ ਅਤੇ ਮਸਕਟ (340 ਕਿਲੋਮੀਟਰ) ਵਿਚਲੀ ਦੂਰੀ ਤੋਂ ਲੰਬੀ ਹੈ।''
ਅਮੀਰਾਤ ਦੇ ਡਿਵੀਜ਼ਨਲ ਸੀਨੀਅਰ ਉਪ ਰਾਸ਼ਟਰਪਤੀ ਕਮਰਸ਼ੀਅਲ ਆਪਰੇਸ਼ਨ ਸੈਂਟਰ ਸ਼ੇਖ ਮਾਜਿਦ ਅਲ ਮੁੱਲਾ ਨੇ ਕਿਹਾ,''ਮਸਕਟ ਵਿਚ ਏ-380 ਸੇਵਾਵਾਂ ਦੀ ਸ਼ੁਰੂਆਤ ਦਾ ਮਤਲਬ ਹੈ ਕਿ ਸਾਡੇ ਜ਼ਿਆਦਾਤਰ ਗਾਹਕਾਂ ਨੂੰ ਸਾਡੇ ਉਦਯੋਗ ਪ੍ਰਮੁੱਖ ਉਤਪਾਦਾਂ ਨੂੰ ਆਨ ਬੋਰਡ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ।'' ਉਨ੍ਹਾਂ ਨੇ ਕਿਹਾ ਕਿ ਇਹ ਗਾਹਕਾਂ ਨੂੰ ਪਸੰਦ ਆਵੇਗਾ। ਅਮੀਰਾਤ ਲਈ ਓਮਾਨ ਇਕ ਮਹੱਤਵਪੂਰਣ ਜਗ੍ਹਾ ਹੈ ਅਤੇ ਅਸੀਂ ਆਪਣੇ ਗਾਹਕਾਂ ਨੂੰ ਸਭ ਤੋਂ ਵੱਧੀਆ ਸੇਵਾ ਮੁਹੱਈਆ ਕਰਾਉਣ ਦੇ ਤਰੀਕਿਆਂ ਨੂੰ ਵਰਤਾਂਗੇ।
ਇਸ ਨਵੀਂ ਫਲਾਈਟ ਨੇ ਆਪਣੇ ਹੀ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ। ਇਹ ਪਹਿਲਾਂ ਦੁਬਈ ਅਤੇ ਦੋਹਾ ਵਿਚਾਲੇ ਦੁਨੀਆ ਦੀ ਸਭ ਤੋਂ ਛੋਟੀ ਏ380 ਸਰਵਿਸ ਸੰਚਾਲਿਤ ਕਰਦਾ ਸੀ। ਭਾਵੇਂਕਿ ਕਤਰ ਅਤੇ ਯੂ.ਏ.ਈ. ਵਿਚ ਜਾਰੀ ਡਿਪਲੋਮੈਟਿਕ ਸੰਘਰਸ਼ ਕਾਰਨ ਸਾਲ 2017 ਵਿਚ ਦੋਹਾ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ।
