ਪ੍ਰਮਾਣੂ ਹਥਿਆਰ ਕਰਾਰ ਤੋਂ ਹਟਣਾ ਹੋਵੇਗਾ ਅਮਰੀਕਾ ਲਈ ਖਤਰਨਾਕ ਕਦਮ: ਰੂਸ
Sunday, Oct 21, 2018 - 04:39 PM (IST)

ਮਾਸਕੋ— ਰੂਸ ਦੇ ਵਿਦੇਸ਼ ਉਪ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਨਾਲ ਸ਼ੀਤਕਾਲੀਨ ਦੌਰ ਦੇ ਪ੍ਰਮਾਣੂ ਹਥਿਆਰ ਕਰਾਰ ਤੋਂ ਅਮਰੀਕਾ ਦੇ ਹਟਣ ਦੀ ਆਪਣੀ ਜਿਸ ਯੋਜਨਾ ਦਾ ਐਲਾਨ ਕੀਤਾ ਹੈ, ਉਹ ਇਕ ਖਤਰਨਾਕ ਕਦਮ ਹੋਵੇਗਾ।
ਵਿਦੇਸ਼ ਉਪ ਮੰਤਰੀ ਸਰਜੇਈ ਰਯਾਬਕੋਵ ਨੇ ਤਾਸ ਪੱਤਰਕਾਰ ਏਜੰਸੀ ਨੂੰ ਕਿਹਾ ਕਿ ਮੈਂ ਪੱਕਾ ਹਾਂ ਕਿ ਇਹ ਇਕ ਵੱਡਾ ਖਤਰਨਾਕ ਕਦਮ ਹੋਵੇਗਾ ਜੋ ਨਾ ਸਿਰਫ ਅੰਤਰਰਾਸ਼ਟਰੀ ਬਿਰਾਦਰੀ ਦੀ ਸਮਝ ਤੋਂ ਪਰੇ ਹੋਵੇਗਾ ਬਲਕਿ ਉਸ ਦੀ ਗੰਭੀਰ ਨਿੰਦਾ ਵੀ ਹੋਵੇਗੀ।