ਅਮਰੀਕਾ ਦਾ ਵੱਡਾ ਕਦਮ, ਟੀਕਾ ਲਗਵਾਉਣ ਤੋਂ ਇਨਕਾਰ ਕਰਨ ਵਾਲੇ ਸੈਨਿਕਾਂ ਨੂੰ ਕਰੇਗਾ ਸੇਵਾਮੁਕਤ
Thursday, Feb 03, 2022 - 01:02 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕੀ ਥਲ ਸੈਨਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਸੈਨਿਕਾਂ ਨੂੰ ਤੁਰੰਤ ਸੇਵਾਮੁਕਤ ਕਰਨਾ ਸ਼ੁਰੂ ਕਰ ਦੇਵੇਗੀ, ਜਿਹਨਾਂ ਨੇ ਕੋਵਿਡ-19 ਟੀਕਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਦਮ ਨਾਲ ਸੈਨਾ ਤੋਂ 3,300 ਤੋਂ ਵੱਧ ਕਰਮੀਆਂ ਨੂੰ ਜਲਦ ਬਾਹਰ ਕੀਤੇ ਜਾਣ ਦਾ ਖਦਸ਼ਾ ਹੈ। ਮਰੀਨ ਕਾਰਪਸ, ਹਵਾਈ ਸੈਨਾ ਅਤੇ ਨੇਵੀ ਪਹਿਲਾਂ ਹੀ ਟੀਕਾ ਲੈਣ ਤੋਂ ਇਨਕਾਰ ਕਰਨ ਵਾਲੇ ਸੈਨਿਕਾਂ ਨੂੰ ਜਾਂ ਪ੍ਰਵੇਸ਼ ਪੱਧਰ ਦੇ ਕਰਮੀਆਂ ਨੂੰ ਡਿਊਟੀ ਤੋਂ ਹਟਾ ਚੁੱਕੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ-ਅਮਰੀਕੀ ਸਮੂਹ ਵੱਲੋਂ ਬਾਈਡੇਨ ਨੂੰ ਪੱਤਰ, ਮਸੂਦ ਖ਼ਾਨ ਦੀ ਨਿਯੁਕਤੀ ਖਾਰਜ ਕਰਨ ਦੀ ਅਪੀਲ
ਹੁਣ ਤੱਕ ਥਲ ਸੈਨਾ ਨੇ ਕਿਸੇ ਨੂੰ ਸੇਵਾ ਤੋਂ ਨਹੀਂ ਹਟਾਇਆ ਹੈ। ਥਲ ਸੈਨਾ ਵੱਲੋਂ ਪਿਛਲੇ ਹਫ਼ਤੇ ਜਾਰੀ ਅੰਕੜਿਆਂ ਮੁਤਾਬਕ 3,300 ਤੋਂ ਵੱਧ ਜਵਾਨਾਂ ਨੇ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸੈਨਾ ਨੇ ਕਿਹਾ ਹੈ ਕਿ 3,000 ਤੋਂ ਵੱਧ ਸੈਨਿਕਾਂ ਨੂੰ ਸਖ਼ਤ ਟਿੱਪਣੀ ਵਾਲੇ ਅਧਿਕਾਰਤ ਪੱਤਰ ਭੇਜੇ ਗਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਅਨੁਸ਼ਾਸਨਤਮਕ ਪ੍ਰਕਿਰਿਆ ਵਿੱਚ ਅਜਿਹੇ ਕਰਮੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ ਉਹਨਾਂ ਵਿਚੋਂ ਕੁਝ ਨੂੰ ਸਭ ਤੋਂ ਪਹਿਲਾਂ ਸੇਵਾ ਤੋਂ ਹਟਾਇਆ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ -ਕੋਰੋਨਾ ਨੇ ਸਭ ਤੋਂ ਅਮੀਰ ਦੇਸ਼ ਅਮਰੀਕਾ ਦੀ ਕਮਰ ਤੋੜੀ, 30 ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਹੋਇਆ ਉਧਾਰ
ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੇਂਟਾਗਨ ਨੇ ਡਿਊਟੀ 'ਤੇ ਤਾਇਨਾਤ ਜਵਾਨਾਂ, ਨੈਸ਼ਨਲ ਗਾਰਡ ਅਤੇ ਰਿਜ਼ਰਵ ਵਿੱਚ ਰੱਖੇ ਗਏ ਅਤੇ ਸਾਰੇ ਜਵਾਨਾਂ ਸਮੇਤ ਸੈਨਿਕਾਂ ਨੂੰ ਟੀਕਾ ਲਗਵਾਉਣ ਦਾ ਹੁਕਮ ਦਿੱਤਾ ਹੈ। ਦੇਸ਼ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਜਾਰੀ ਹੈ। ਅਨੁਮਾਨ ਮੁਤਾਬਕ ਸੈਨਾ ਦੇ 97 ਪ੍ਰਤੀਸ਼ਤ ਸੈਨਿਕਾਂ ਨੂੰ ਟੀਕੇ ਦੀ ਘੱਟ ਤੋਂ ਘੱਟ ਇੱਕ ਖੁਰਾਕ ਲੱਗ ਚੁੱਕੀ ਹੈ। ਉੱਥੇ 3,000 ਤੋਂ ਵੱਧ ਕਰਮੀਆਂ ਨੇ ਇਲਾਜ ਜਾਂ ਧਾਰਮਿਕ ਆਧਾਰ 'ਤੇ ਛੋਟ ਦੀ ਬੇਨਤੀ ਕੀਤੀ ਹੈ। ਮਿਲਟਰੀ ਸਕੱਤਰ ਕ੍ਰਿਸਟੀਨ ਵਰਮੁਥ ਨੇ ਬੁੱਧਵਾਰ ਨੂੰ ਨਿਰਦੇਸ਼ ਜਾਰੀ ਕਰ ਕਮਾਂਡਰਾਂ ਨੂੰ ਅਜਿਹੇ ਕਰਮੀਆਂ ਵਿਰੁੱਧ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ, ਜਿਹਨਾਂ ਨੇ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।