ਅਮਰੀਕਾ ਨੇ ਨਿਵੇਸ਼ਕਾਂ ਨੂੰ ਜਾਰੀ ਕੀਤੀ ਚਿਤਾਵਨੀ

Wednesday, Jan 17, 2018 - 03:51 AM (IST)

ਵਾਸ਼ਿੰਗਟਨ— ਅਮਰੀਕਾ ਦੇ ਵਿੱਤ ਵਿਭਾਗ ਨੇ ਅਮਰੀਕੀ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਵੈਨੇਜ਼ੁਏਲਾ ਦੀ ਪ੍ਰਸਤਾਵਿਤ 'ਪੈਟ੍ਰੋ' ਕ੍ਰਿਪਟੋਕਰੇਂਸੀ ਤੋਂ ਦੂਰ ਰਹਿਣ। ਵਿੱਤ ਵਿਭਾਗ ਨੇ ਕਿਹਾ ਕਿ ਇਹ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਦੀ ਸਰਕਾਰ ਖਿਲਾਫ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਤਕ ਸਕਦਾ ਹੈ। ਵਿਭਾਗ ਨੇ ਕਿਹਾ, ''ਮੌਜੂਦਾ ਜਾਣਕਾਰੀ ਮੁਤਾਬਕ ਵੈਨੇਜ਼ੁਏਲਾ ਸਰਕਾਰ ਕ੍ਰੈਡਿਟ ਨੂੰ ਵਧਾਉਣ ਲਈ 'ਪੇਟ੍ਰੋ' ਡਿਜ਼ੀਟਲ ਮੁਦਰਾ ਨੂੰ ਲਾਗੂ ਕਰੇਗੀ।'' ਵਿਭਾਗ ਨੇ ਕਿਹਾ ਕਿ ਅਮਰੀਕਾ ਨੇ ਵੈਨੇਜ਼ੁਏਲਾ ਸਰਕਾਰ ਜਾਂ ਉਸ ਦੀ ਤੇਲ ਕੰਪਨੀ ਪੀ.ਡੀ.ਵੀ.ਐੱਸ.ਏ. ਨੂੰ ਨਵੇਂ ਕਰਜ਼ ਦੇਣ 'ਤੇ ਪਾਬੰਦੀ ਲਗਾ ਰੱਖੀ ਹੈ ਤੇ ਪੇਟ੍ਰੋ ਮੁਦਰਾ ਅਮਰੀਕੀ ਨਾਗਰਿਕਾਂ ਨੂੰ ਕਾਨੂੰਨੀ ਜ਼ੋਖਿਮ 'ਚ ਪਾ ਸਕਦੀ ਹੈ।


Related News