ਬ੍ਰਿਟੇਨ ''ਚ ਭਾਰਤੀ ਮੂਲ ਦੇ ਲੋਕਾਂ ''ਚ ਵਧ ਰਹੇ ਮੌਤ ਦੇ ਮਾਮਲੇ, ਸਥਾਨਕ ਪੱਧਰ ''ਤੇ ਤਾਲਾਬੰਦੀ ਦੀ ਤਿਆਰੀ
Sunday, Jun 28, 2020 - 08:20 PM (IST)
ਲੰਡਨ- ਬ੍ਰਿਟੇਨ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੁਝ ਖੇਤਰਾਂ ਵਿਚ ਸਥਾਨਕ ਪੱਧਰ 'ਤੇ ਤਾਲਾਬੰਦੀ ਕਰਨ ਦੀ ਯੋਜਨਾ ਬਣਾ ਰਹੀ ਹੈ, ਕਿਉਂਕਿ ਨਵੇਂ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਬ੍ਰਿਟੇਨ ਦੇ ਘੱਟਗਿਣਤੀਆਂ ਦੇ ਵਿਚਾਲੇ ਭਾਰਤੀ ਮੂਲ ਦੇ ਲੋਕ ਇਸ ਜਾਨਲੇਵਾ ਬੀਮਾਰੀ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ।
ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਲੀਸੇਸਟਰ ਵਿਚ ਇਸ ਤਰ੍ਹਾਂ ਦੇ ਪਹਿਲੀ ਸਥਾਨਕ ਤਾਲਾਬੰਦੀ ਦੀਆਂ ਖਬਰਾਂ ਨੂੰ ਸਹੀ ਦੱਸਿਆ ਹੈ। ਪੂਰਬੀ ਬ੍ਰਿਟੇਨ ਦੇ ਇਕ ਖੇਤਰ ਵਿਚ ਭਾਰਤ ਮੂਲ ਦੇ ਲੋਕਾਂ ਦੀ ਵੱਡੀ ਆਬਾਦੀ ਰਹਿੰਦੀ ਹੈ। ਪਟੇਲ ਨੇ ਕਿਹਾ ਕਿ ਅਸੀਂ ਖਾਸ ਤੌਰ 'ਤੇ ਪਿਛਲੇ ਤਿੰਨ ਜਾਂ ਚਾਰ ਹਫਤਿਆਂ ਤੋਂ ਦੇਸ਼ ਭਰ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ ਤੇਜ਼ ਵਾਧਾ ਦੇਖ ਰਹੇ ਹਾਂ। ਲੀਸੇਸਟਰ ਵਿਚ ਮਦਦ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪੱਧਰ 'ਤੇ ਵਾਧੇ ਨੂੰ ਦੇਖਦੇ ਹੋਏ ਇਹੀ ਸਹੀ ਹੈ ਕਿ ਅਸੀਂ ਇਨਫੈਕਸ਼ ਦੀ ਰੋਕਥਾਮ ਦੇ ਲਈ ਸਥਾਨਕ ਪੱਧਰ 'ਤੇ ਹੀ ਹੱਲ ਲੱਭੀਏ। ਇਸ ਦੇ ਤਹਿਤ ਸਰੀਰਕ ਦੂਰੀ ਦਾ ਸਖਤੀ ਨਾਲ ਪਾਲਣ ਕਰਵਾਉਣਾ, ਤੇਜ਼ ਜਾਂਚ ਕਰਨ ਸਣੇ ਹੋਰ ਸਖਤ ਕਦਮ ਚੁੱਕੇ ਜਾਣ। ਅਜਿਹਾ ਕਰਿ ਨਾਲ ਅਸੀਂ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਸਾਡੇ ਇਥੇ ਇਨਫੈਕਸ਼ਨ ਚੋਟੀ 'ਤੇ ਪਹੁੰਚ ਸਕਦਾ ਹੈ।
ਪਟੇਲ ਦਾ ਇਹ ਬਿਆਨ ਅਜਿਹੇ ਵੇਲੇ ਵਿਚ ਸਾਹਮਣੇ ਆਇਆ ਹੈ ਜਦੋਂ ਬ੍ਰਿਟੇਨ ਵਿਚ ਮ੍ਰਿਤਕਾਂ ਦੀ ਰੋਜ਼ਾਨਾ ਗਿਣਤੀ ਵਿਚ ਕਮੀ ਆ ਰਹੀ ਹੈ ਤੇ ਚਾਰ ਜੁਲਾਈ ਤੋਂ ਤਾਲਾਬੰਦੀ ਪਾਬੰਦੀਆਂ ਵਿਚ ਢਿੱਲ ਦੇਣ ਦੀ ਤਿਆਰੀ ਚੱਲ ਰਹੀ ਹੈ। ਇਸ ਦੇ ਤਹਿਤ ਬਾਰ, ਰੈਸਤਰਾਂ ਤੇ ਸਿਨੇਮਾਘਰ ਲੋਕਾਂ ਦੇ ਲਈ ਖੋਲ੍ਹ ਦਿੱਤੇ ਜਾਣਗੇ। ਹਾਲਾਂਕਿ ਇਸ ਦੌਰਾਨ ਕੋਵਿਡ-19 ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਹਿਦਾਇਤ ਦਿੱਤੀ ਗਈ ਹੈ। ਇਸ ਵਿਚਾਲੇ ਐੱਨ.ਐੱਚ.ਸੀ. ਇੰਗਲੈਂਡ ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਭਾਰਤੀ ਮੂਲ ਦੇ 763 ਲੋਕ ਹੁਣ ਤੱਕ ਕੋਵਿਡ-19 ਦੇ ਚੱਲਦੇ ਆਪਣੀ ਜਾਨ ਗੁਆ ਚੁੱਕੇ ਹਨ।