ਬ੍ਰਿਟੇਨ: ਪਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ, ਭੁੱਖ ਨਾਲ ਤੜਫ-ਤੜਫ ਕੇ ਨਿਕਲੀ 2 ਸਾਲਾ ਬੱਚੇ ਦੀ ਜਾਨ

Friday, Jan 19, 2024 - 01:07 PM (IST)

ਬ੍ਰਿਟੇਨ: ਪਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ, ਭੁੱਖ ਨਾਲ ਤੜਫ-ਤੜਫ ਕੇ ਨਿਕਲੀ 2 ਸਾਲਾ ਬੱਚੇ ਦੀ ਜਾਨ

ਲਿੰਕਨਸ਼ਾਇਰ - ਬ੍ਰਿਟੇਨ 'ਚ ਭੁੱਖ ਕਾਰਨ 2 ਸਾਲਾ ਬੱਚੇ ਦੀ ਮੌਤ ਹੋਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਬੱਚੇ ਦੀ ਲਾਸ਼ ਉਸ ਦੇ ਮ੍ਰਿਤਕ ਪਿਤਾ ਕੋਲ ਪਈ ਮਿਲੀ, ਜਿਸ ਨੂੰ ਕੁੱਝ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬ੍ਰੌਨਸਨ ਬੈਟਰਸਬੀ 9 ਜਨਵਰੀ ਨੂੰ ਲਿੰਕਨਸ਼ਾਇਰ ਵਿੱਚ ਉਸ ਦੇ 60 ਸਾਲਾ ਪਿਤਾ ਕੇਨੇਥ ਬੈਟਰਸਬੀ ਦੇ ਨਾਲ ਮ੍ਰਿਤਕ ਪਾਇਆ ਗਿਆ। ਦੋਵਾਂ ਪਿਓ-ਪੁੱਤਰ ਨੂੰ ਆਖ਼ਰੀ ਵਾਰ ਇਕ ਗੁਆਂਢੀ ਵੱਲੋਂ ਬਾਕਸਿੰਗ ਡੇਅ 'ਤੇ 26 ਦਸੰਬਰ ਨੂੰ ਦੇਖਿਆ ਗਿਆ ਸੀ। ਲਿੰਕਨਸ਼ਾਇਰ ਕਾਉਂਟੀ ਕੌਂਸਲ ਨੇ ਬ੍ਰੌਨਸਨ ਦੀ ਮੌਤ ਦੀ ਜਾਂਚ ਸ਼ੁਰੂ ਕੀਤੀ ਹੈ। ਬ੍ਰੌਨਸਨ ਨੂੰ 'ਅਸੁਰੱਖਿਅਤ' ਵਜੋਂ ਸੂਚੀਬੱਧ ਕੀਤਾ ਗਿਆ ਸੀ ਅਤੇ ਸਮਾਜਿਕ ਸੇਵਾਵਾਂ ਵੱਲੋਂ ਮਹੀਨੇ ਵਿੱਚ ਘੱਟੋ-ਘੱਟ 1 ਵਾਰ ਉਸ ਦੀ ਜਾਂਚ ਕੀਤੀ ਜਾਂਦੀ ਸੀ। 

ਇਹ ਵੀ ਪੜ੍ਹੋ: ਅਮਰੀਕਾ 'ਚ ਬੇਖੌਫ਼ ਹੋਏ ਲੁਟੇਰੇ, 3 ਸ਼ਰਾਬ ਸਟੋਰਾਂ ਨੂੰ ਬਣਾਇਆ ਨਿਸ਼ਾਨਾ, ਭਾਰਤੀ ਮੂਲ ਦੇ ਕਰਮਚਾਰੀ 'ਤੇ ਤਾਣੀ ਬੰਦੂਕ

ਮੀਡੀਆ ਰਿਪੋਰਟ ਮੁਤਾਬਕ ਸਮਾਜ ਸੇਵੀ ਨੇ 27 ਦਸੰਬਰ ਨੂੰ ਕੇਨੇਥ ਨਾਲ ਗੱਲ ਕੀਤੀ ਸੀ ਅਤੇ 2 ਜਨਵਰੀ ਨੂੰ ਘਰ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਸੀ। ਸਮਾਜ ਸੇਵੀ ਉਨ੍ਹਾਂ ਦੇ ਘਰ ਗਈ ਪਰ ਦਰਵਾਜ਼ੇ ’ਤੇ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਬ੍ਰੌਨਸਨ ਨੂੰ ਹੋਰ ਪਤਿਆਂ 'ਤੇ ਲੱਭਣ ਦੀ ਕੋਸ਼ਿਸ਼ ਕੀਤੀ। ਬ੍ਰੌਨਸਨ ਅਤੇ ਉਸਦੇ ਪਿਤਾ ਨੂੰ ਲੱਭਣ ਵਿੱਚ ਅਸਮਰੱਥ ਹੋਣ 'ਤੇ, ਉਸਨੇ ਆਪਣੇ ਮੈਨੇਜਰ ਅਤੇ ਪੁਲਸ ਨਾਲ ਸੰਪਰਕ ਕੀਤਾ। ਇਸ ਮਗਰੋਂ 4 ਜਨਵਰੀ ਨੂੰ ਦੂਸਰੀ ਵਾਰ ਘਰ ਜਾਣ 'ਤੇ ਵੀ ਕੋਈ ਜਵਾਬ ਨਾ ਮਿਲਣ 'ਤੇ ਪੁਲਸ ਨੂੰ ਸੂਚਨਾ ਦਿੱਤੀ ਗਈ | 9 ਜਨਵਰੀ ਨੂੰ ਤੀਜੀ ਕੋਸ਼ਿਸ਼ ਵਿੱਚ ਸਮਾਜ ਸੇਵੀ ਨੇ ਬੈਟਰਸਬੀ ਦੇ ਮਕਾਨ ਮਾਲਕ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਘਰ 'ਚ ਦਾਖ਼ਲ ਹੋਣ 'ਤੇ ਦੋਵੇਂ ਪਿਓ-ਪੁੱਤ ਦੀਆਂ ਲਾਸ਼ਾਂ ਮਿਲੀਆਂ।

ਇਹ ਵੀ ਪੜ੍ਹੋ: US 'ਚ 30 ਕਿਲੋ ਕੋਕੀਨ ਨਾਲ ਫੜੀ ਗਈ ਭਾਰਤੀ ਮੂਲ ਦੀ ਜਗਰੂਪ, ਕੈਨੇਡਾ 'ਚ ਤਸਕਰੀ ਦੀ ਕਬੂਲੀ ਗੱਲ

ਬੱਚੇ ਦੀ ਮਾਂ ਸਾਰਾ ਪੀਸੀ ਮੁਤਾਬਕ ਉਸ ਨੇ ਆਖਰੀ ਵਾਰ ਕ੍ਰਿਸਮਸ ਤੋਂ ਪਹਿਲਾਂ ਆਪਣੇ ਬੇਟੇ ਨੂੰ ਦੇਖਿਆ ਸੀ। ਉਹ ਮਿਸਟਰ ਬੈਟਰਸਬੀ ਤੋਂ ਵੱਖ ਰਹਿ ਰਹੀ ਸੀ। ਇੰਗਲਿਸ਼ ਵੈੱਸਾਈਟ 'ਦਿ ਗਾਰਡੀਅਨ' ਨਾਲ ਗੱਲ ਕਰਦੇ ਹੋਏ ਪੀਸੀ ਨੇ ਕਿਹਾ ਕਿ ਪੋਸਟਮਾਰਟਮ ਜਾਂਚ ਤੋਂ ਪਤਾ ਲੱਗਾ ਹੈ ਕਿ ਬ੍ਰੌਨਸਨ ਦੀ ਮੌਤ ਭੁੱਖਮਰੀ ਅਤੇ ਡੀਹਾਈਡਰੇਸ਼ਨ ਨਾਲ ਹੋਈ ਸੀ। ਉਸ ਨੇ ਕਿਹਾ, 'ਉਹ ਭੁੱਖ ਨਾਲ ਮਰ ਗਿਆ ਕਿਉਂਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ।' ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੇਨੇਥ ਦੀ ਮੌਤ 29 ਦਸੰਬਰ ਤੋਂ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਉਹ ਬੇਰੋਜ਼ਗਾਰ ਸੀ ਅਤੇ ਪਹਿਲਾਂ ਤੋਂ ਹੀ ਦਿਲ ਦੀ ਬਿਮਾਰੀ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਭਾਰਤੀਆਂ ਦਾ ਰਹਿਣਾ ਹੋਇਆ ਔਖਾ, ਮੇਅਰ ਬੋਲੇ- ਨਿਸ਼ਾਨਾ ਬਣਾ ਕੀਤੇ ਜਾ ਰਹੇ ਹਮਲੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

cherry

Content Editor

Related News