ਅਮਰੀਕਾ ਦੇ 2 ਸੰਸਦ ਮੈਂਬਰਾਂ ਨੇ ਕੀਤੀ ਕਾਬੁਲ ਦੀ ਚੋਰੀ-ਛੁਪੇ ਯਾਤਰਾ, ਬਾਈਡੇਨ ਪ੍ਰਸ਼ਾਸਨ ਪ੍ਰੇਸ਼ਾਨ

Thursday, Aug 26, 2021 - 11:26 AM (IST)

ਅਮਰੀਕਾ ਦੇ 2 ਸੰਸਦ ਮੈਂਬਰਾਂ ਨੇ ਕੀਤੀ ਕਾਬੁਲ ਦੀ ਚੋਰੀ-ਛੁਪੇ ਯਾਤਰਾ, ਬਾਈਡੇਨ ਪ੍ਰਸ਼ਾਸਨ ਪ੍ਰੇਸ਼ਾਨ

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਕਾਂਗਰਸ ਦੇ 2 ਮੈਂਬਰ ਅਫ਼ਗਾਨਿਸਤਾਨ ਵਿਚ ਹਫੜਾ -ਦਫੜੀ ਵਾਲੀ ਸਥਿਤੀ ਦਰਮਿਆਨ ਬਿਨਾਂ ਕਿਸੇ ਸੂਚਨਾ ਦੇ ਕਾਬੁਲ ਹਵਾਈ ਅੱਡੇ ’ਤੇ ਪਹੁੰਚ ਗਏ, ਜਿਸ ਦੇ ਕਾਰਨ ਵਿਦੇਸ਼ ਵਿਭਾਗ ਅਤੇ ਅਮਰੀਕੀ ਫ਼ੌਜ ਮੁਲਾਜ਼ਮਾਂ ਨੂੰ ਉਨ੍ਹਾਂ ਨੂੰ ਸੁਰੱਖਿਆ ਅਤੇ ਸੂਚਨਾ ਮੁਹੱਈਆ ਕਰਵਾਉਣ ਲਈ ਸੋਮੇ ਲਗਾਉਣੇ ਪਏ। ਇਹ ਜਾਣਕਾਰੀ ਅਮਰੀਕੀ ਅਧਿਕਾਰੀਆਂ ਨੇ ਦਿੱਤੀ।

ਇਹ ਵੀ ਪੜ੍ਹੋ: ਤਾਲਿਬਾਨ ਦੀ ਬੇਰਹਿਮੀ ਦੀ ਦਿਲ ਕੰਬਾਊ ਤਸਵੀਰ, ਮਾਂ-ਪਿਓ ਸਾਹਮਣੇ ਬੱਚਿਆਂ ਦਾ ਕਰ ਰਹੇ ਨੇ ਕਤਲ

ਸੈਟ ਮੌਲਟਨ ਅਤੇ ਪੀਟਰ ਮੀਜਰ ਮੰਗਲਵਾਰ ਨੂੰ ਚਾਰਟਡ ਜਹਾਜ਼ ਰਾਹੀਂ ਗਏ ਅਤੇ ਵਾਪਸ ਪਰਤ ਆਏ ਅਤੇ ਇਸ ਦੌਰਾਨ ਉਹ ਕਈ ਘੰਟਿਆਂ ਤੱਕ ਕਾਬੁਲ ਹਵਾਈ ਅੱਡੇ ’ਤੇ ਰਹੇ। ਇਸ ਨਾਲ ਅਧਿਕਾਰੀਆਂ ਨੇ ਸ਼ਿਕਾਇਤ ਕੀਤੀ ਕਿ ਦੋਵਾਂ ਵੱਲੋਂ ਲਈਆਂ ਗਈਆਂ ਸੀਟਾਂ ਦੀ ਵਰਤੋਂ ਦੂਜੇ ਅਮਰੀਕੀਆਂ ਜਾਂ ਦੇਸ਼ ਛੱਡਣ ਵਾਲੇ ਹੋਰ ਵਿਅਕਤੀਆਂ ਵੱਲੋਂ ਕੀਤੀ ਜਾ ਸਕਦੀ ਸੀ। ਹਾਲਾਂਕਿ ਕਾਂਗਰਸ ਦੇ ਮੈਂਬਰਾਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਉਸ ਉਡਾਣ ਵਿਚ ਆਉਣਾ ਯਕੀਨੀ ਬਣਾਇਆ ਜਿਸ ਵਿਚ ਸੀਟਾਂ ਖਾਲ੍ਹੀ ਸਨ।

ਇਹ ਵੀ ਪੜ੍ਹੋ: ਕੈਨੇਡਾ 'ਚ ਨਾਬਾਲਗ ਕੁੜੀ ਨੂੰ ਦੇਹ ਵਪਾਰ ਦੇ ਧੰਦੇ 'ਚ ਧੱਕਣ ਦੇ ਦੋਸ਼ 'ਚ 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਦੋਵਾਂ ਨੇ ਇਕ ਬਿਆਨ ਵਿਚ ਕਿਹਾ, 'ਕਾਂਗਰਸ ਦੇ ਮੈਂਬਰਾਂ ਦੇ ਰੂਪ ਵਿਚ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕਾਰਜਪਾਲਿਕਾ ਦੀ ਨਿਗਰਾਨੀ ਕਰੀਏ। ਅਸੀਂ ਇਹ ਯਾਤਰਾ ਗੁਪਤ ਰੂਪ ਨਾਲ ਕੀਤੀ ਅਤੇ ਉਥੋਂ ਰਵਾਨਾ ਹੋਣ ਤੋਂ ਬਾਅਦ ਹੀ ਇਸਦੇ ਬਾਰੇ ਦੱਸਿਆ ਤਾਂ ਜੋ ਜ਼ਮੀਨ ’ਤੇ ਲੋਕਾਂ ਲਈ ਜ਼ੋਖ਼ਮ ਅਤੇ ਮੁਸ਼ਕਲ ਨੂੰ ਘੱਟ ਕੀਤਾ ਜਾ ਸਕੇ। ਅਸੀਂ ਉਥੇ ਜਾਣਕਾਰੀ ਇਕੱਠੀ ਕਰਨ ਲਈ ਗਏ ਸੀ।' ਦੋਵੇਂ ਸੰਸਦ ਮੈਂਬਰ ਪਹਿਲਾਂ ਫ਼ੌਜ ਵਿਚ ਰਹਿੰਦੇ ਹੋਏ ਇਸ ਖ਼ੇਤਰ ਵਿਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਡਾਣ ਬਾਰੇ ਜਾਣਕਾਰੀ ਰੱਖਣ ਵਾਲੇ 3 ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ ਵਿਭਾਗ, ਰੱਖਿਆ ਵਿਭਾਗ ਅਤੇ ਵ੍ਹਾਈਟ ਹਾਊਸ ਦੇ ਅਧਿਕਾਰੀ ਇਸ ਘਟਨਾ ਸਬੰਧੀ ਨਾਖੁਸ਼ ਸਨ, ਕਿਉਂਕਿ ਇਹ ਯਾਤਰਾ ਨਿਕਾਸੀ ਦੇਣ ਵਾਲੇ ਡਿਪਲੋਮੈਟਾਂ ਜਾਂ ਫ਼ੌਜੀ ਕਮਾਂਡਰਾਂ ਦੇ ਤਾਲਮੇਲ ਤੋਂ ਬਿਨਾਂ ਕੀਤੀ ਗਈ ਸੀ।

ਇਹ ਵੀ ਪੜ੍ਹੋ: ਅਫ਼ਗਾਨੀ ਔਰਤ ਨੇ ਤਾਲਿਬਾਨੀ ਪਤੀ ਨੂੰ ਦਿੱਤਾ ਤਲਾਕ, ਜਾਰੀ ਹੋਇਆ ‘ਡੈਥ ਵਾਰੰਟ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News