ਪਾਕਿਸਤਾਨ ’ਚ TTP ਦੇ ਦੋ ਅੱਤਵਾਦੀ ਮਾਰੇ ਗਏ

Saturday, Jan 01, 2022 - 06:57 PM (IST)

ਪਾਕਿਸਤਾਨ ’ਚ TTP ਦੇ ਦੋ ਅੱਤਵਾਦੀ ਮਾਰੇ ਗਏ

ਪੇਸ਼ਾਵਰ (ਭਾਸ਼ਾ)-ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਅਸ਼ਾਂਤ ਖੈਬਰ ਪਖਤੂਨਖਵਾ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਦੋ ਅੱਤਵਾਦੀ ਮਾਰੇ ਗਏ। ਫੌਜ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਫੌਜ ਦੇ ਮੀਡੀਆ ਵਿੰਗ ‘ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼' ਨੇ ਇਕ ਬਿਆਨ 'ਚ ਕਿਹਾ ਕਿ ਟਾਂਕ ਜ਼ਿਲ੍ਹੇ ਦੇ ਕੋਟਕੁਟ ਇਲਾਕੇ ’ਚ ਕਾਰਵਾਈ ਦੌਰਾਨ ਟੀ.ਟੀ.ਪੀ. ਦੇ ਅਸਮਤੁੱਲਾ ਸ਼ਾਹੀਨ ਸਮੂਹ ਨਾਲ ਸਬੰਧਤ ਅੱਤਵਾਦੀ ਮਾਰੇ ਗਏ। ਇਸ ਆਪ੍ਰੇਸ਼ਨ ’ਚ ਇਕ ਅੱਤਵਾਦੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਅੱਤਵਾਦੀ ਸੁਰੱਖਿਆ ਬਲਾਂ ’ਤੇ ਹਮਲਿਆਂ ਅਤੇ ਅਗਵਾ ਕਰਨ ਦੇ ਮਾਮਲੇ ’ਚ ਲੋੜੀਂਦੇ ਸਨ।
 


author

Manoj

Content Editor

Related News