ਚੈੱਕ ਰੀਪਬਲਿਕਨ ''ਚ ਦੋ ਟਰੇਨਾਂ ਦੀ ਟੱਕਰ, 2 ਯਾਤਰੀਆਂ ਦੀ ਮੌਤ

Wednesday, Jul 08, 2020 - 09:12 AM (IST)

ਚੈੱਕ ਰੀਪਬਲਿਕਨ ''ਚ ਦੋ ਟਰੇਨਾਂ ਦੀ ਟੱਕਰ, 2 ਯਾਤਰੀਆਂ ਦੀ ਮੌਤ

ਪ੍ਰਾਗ- ਚੈੱਕ ਰੀਪਬਲਿਕਨ ਦੇ ਉੱਤਰ-ਪੱਛਮੀ ਇਲਾਕੇ ਦੇ ਪਰਨਿੰਕ ਪਿੰਡ ਕੋਲ ਦੋ ਯਾਤਰੀ ਟਰੇਨਾਂ ਦੀ ਆਪਸ ਵਿਚ ਟੱਕਰ ਹੋ ਗਈ, ਜਿਸ ਵਿਚ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਕਰੀਬਨ 24 ਹੋਰ ਲੋਕ ਜ਼ਖਮੀ ਹੋ ਗਏ। 

ਰਿਪੋਰਟਾਂ ਮੁਤਾਬਕ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਜ਼ਖਮੀਆਂ ਵਿਚੋਂ 9 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਚੈੱਕ ਸੰਵਾਦ ਕਮੇਟੀ ਮੁਤਾਬਕ ਇਹ ਘਟਨਾ ਸਥਾਨਕ ਸਮੇਂ ਮੁਤਾਬਕ 3 ਵਜੇ ਦੇ ਨੇੜੇ ਪਰਨਿੰਕ ਰੇਲਵੇ ਸਟੇਸ਼ਨ ਤੋਂ ਸਿਰਫ ਇਕ ਕਿਲੋਮੀਟਰ ਦੀ ਦੂਰੀ 'ਤੇ ਵਾਪਰੀ। 

ਪ੍ਰਾਪਤ ਜਾਣਕਾਰੀ ਮੁਤਾਬਕ ਇਕ ਯਾਤਰੀ ਟਰੇਨ ਕਾਰਲਵੀ ਸ਼ਹਿਰ ਤੋਂ ਜਰਮਨੀ ਦੇ ਜੌਹਾਨਜੋਰਗਨਸਟਸਕ ਜਾ ਰਹੀ ਸੀ ਜਦ ਸਾਹਮਣੇ ਤੋਂ ਆ ਰਹੀ ਟਰੇਨ ਨਾਲ ਉਸ ਦੀ ਟੱਕਰ ਹੋ ਗਈ। ਦੋਹਾਂ ਟਰੇਨਾਂ ਵਿਚ ਚਾਲਕ ਦਲ ਦੇ ਮੈਂਬਰਾਂ ਸਣੇ ਕੁਲ 33 ਯਾਤਰੀ ਸਵਾਰ ਸਨ। ਸਥਾਨਕ ਮੀਡੀਆ ਮੁਤਾਬਕ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Lalita Mam

Content Editor

Related News