ਬੱਸ ਯਾਤਰੀਆਂ ਨਾਲ ''ਹਿੰਸਕ ਲੁੱਟ'' ਦੇ ਸਬੰਧ ''ਚ ਦੋ ਅੱਲੜ੍ਹ ਗ੍ਰਿਫਤਾਰ

11/03/2019 3:04:38 PM

ਸਕਾਰਬਰੋ— ਟੋਰਾਂਟੋ ਪੁਲਸ ਦਾ ਕਹਿਣਾ ਹੈ ਕਿ ਉੱਤਰ-ਪੂਰਬ ਸਕਾਰਬਰੋ ਬੱਸ ਮਾਰਗ 'ਤੇ ਹੋਈਆਂ ਹਿੰਸਕ”ਲੁੱਟਾਂ ਦੀ ਲੜੀ 'ਚ ਦੋ ਅੱਲੜ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੱਲੜ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਫਿੰਚ ਐਵੀਨਿਊ ਟੀਟੀਸੀ ਬੱਸ ਤੋਂ ਉਤਰੇ ਦੋ ਯਾਤਰੀਆਂ ਦਾ ਪਿੱਛਾ ਕੀਤਾ ਸੀ।

ਪੁਲਸ ਦਾ ਕਹਿਣਾ ਹੈ ਕਿ ਜਦੋਂ ਅਜਿਹੇ ਸ਼ੱਕੀ ਆਪਣੇ ਇਲਾਕੇ 'ਚ ਹੁੰਦੇ ਹਨ ਤਾਂ ਉਹ ਆਪਣੇ ਹਥਿਆਰਾਂ ਨਾਲ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਪੁਲਸ ਦਾ ਕਹਿਣਾ ਹੈ ਕਿ ਇਕ ਮਾਮਲੇ 'ਚ ਤਾਂ ਇਕ ਵਿਅਕਤੀ ਨੂੰ ਚਾਕੂ ਤੱਕ ਮਾਰ ਦਿੱਤਾ ਗਿਆ ਸੀ। 1 ਨਵੰਬਰ ਦੀ ਸ਼ਾਮ ਅਧਿਕਾਰੀਆਂ ਨੇ ਇਕ ਵਾਹਨ ਨੂੰ ਰੋਕਿਆ ਜਿਸ 'ਤੇ ਪੁਲਸ ਨੂੰ ਲੁੱਟਾਂ 'ਚ ਸ਼ਾਮਲ ਹੋਣ ਦਾ ਸ਼ੱਕ ਸੀ। ਇਸ ਦੌਰਾਨ ਇਕ ਸ਼ੱਕੀ ਵਿਅਕਤੀ ਕਥਿਤ ਤੌਰ 'ਤੇ ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ ਤੇ ਅਧਿਕਾਰੀਆਂ ਨੇ ਉਸ ਦਾ ਪਿੱਛਾ ਕੀਤਾ।

PunjabKesari

ਜਦੋਂ ਪੁਲਸ ਨੇ ਵਾਹਨ ਦੀ ਤਲਾਸ਼ੀ ਲਈ ਤਾਂ ਸ਼ੱਕੀਆਂ ਕੋਲੋਂ ਲੋਡ ਕੀਤੀ ਅਰਧ-ਆਟੋਮੈਟਿਕ ਕੋਲਟ ਪਿਸਤੌਲ ਮਿਲੀ ਤੇ ਕਾਰ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਹੋਰ ਵੀ ਹਥਿਆਰ ਬਰਾਮਦ ਹੋਏ। ਇਸ ਤੋਂ ਬਾਅਦ ਟੋਰਾਂਟੋ ਦੇ ਦੋ 16 ਸਾਲਾਂ ਲੜਕਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਤੋਂ ਬਾਅਦ ਇਕ ਲੜਕੇ 'ਤੇ ਹਥਿਆਰ ਰੱਖਣ, ਲੁੱਟ ਲਈ ਹਥਿਆਰ ਦੀ ਵਰਤੋਂ ਤੇ ਨਸ਼ੇ ਸਬੰਧੀ ਕਈ ਚਾਰਜ ਲਾਏ ਗਏ ਹਨ। ਦੂਜੇ ਲੜਕੇ 'ਤੇ ਵੀ ਲੁੱਟ ਤੇ ਹਥਿਆਰ ਕੋਲ ਰੱਖਣ ਨਾਲ ਸਬੰਧਿਤ ਕਈ ਮਾਮਲੇ ਦਰਜ ਕੀਤੇ ਗਏ।

ਲੜਕਿਆਂ ਦੀ ਪਛਾਣ ਯੂਥ ਕ੍ਰਿਮੀਨਲ ਜਸਟਿਸ ਐਕਟ ਦੀਆਂ ਧਾਰਾਵਾਂ ਤਹਿਤ ਜਾਰੀ ਨਹੀਂ ਕੀਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ਼ ਹੈ ਕਿ ਉਨ੍ਹਾਂ ਨੇ ਹੋਰ ਵੀ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਹੋਵੇਗਾ। ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਜਾਣਕਾਰੀ ਲਈ ਪੁਲਸ ਨਾਲ ਸੰਪਰਕ ਕਰ ਸਕਦੇ ਹਨ।


Baljit Singh

Content Editor

Related News