ਪਾਕਿਸਤਾਨ ਵਿਚ ਇਕ ਧਮਾਕੇ ਵਿਚ ਦੋ ਫੌਜੀਆਂ ਦੀ ਮੌਤ, 3 ਜ਼ਖਮੀ

06/08/2019 9:14:36 PM

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਉੱਤਰੀ ਵਜੀਰਿਸਤਾਨ ਕਬਾਇਲੀ ਜ਼ਿਲੇ ਵਿਚ ਸ਼ਨੀਵਾਰ ਨੂੰ ਇਕ ਫੌਜੀ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਵਿਚ ਘੱਟੋ-ਘੱਟ ਦੋ ਪਾਕਿਸਤਾਨੀ ਫੌਜੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਹ ਘਟਨਾ ਉਸ ਵੇਲੇ ਹੋਈ, ਜਦੋਂ ਫੌਜੀ ਦੇਗਾਨ ਖੇਤਰ ਵਿਚ ਗਸ਼ਤ ਲਗਾ ਰਹੇ ਸਨ ਅਤੇ ਉਦੋਂ ਉਨ੍ਹਾਂ ਦਾ ਵਾਹਨ ਆਈ.ਈ.ਡੀ. ਦੀ ਲਪੇਟ ਵਿਚ ਆ ਗਿਆ। ਇਸ ਘਟਨਾ ਨਾਲ ਇਕ ਦਿਨ ਪਹਿਲਾਂ ਉੱਤਰੀ ਵਜੀਰਿਸਤਾਨ ਵਿਚ ਇਸੇ ਤਰ੍ਹਾਂ ਦੇ ਇਕ ਧਮਾਕੇ ਵਿਚ ਪਾਕਿਸਤਾਨੀ ਫੌਜ ਦੇ ਤਿੰਨ ਅਧਿਕਾਰੀ ਅਤੇ ਇਕ ਫੌਜੀ ਦੀ ਮੌਤ ਹੋ ਗਈ। ਹਾਲਾਂਕਿ, ਇਨ੍ਹਾਂ ਹਮਲਿਆਂ ਦੀ ਕਿਸੇ ਸੰਗਠਨ ਨੇ ਅਜੇ ਤੱਕ ਜ਼ਿੰਮੇਵਾਰੀ ਨਹੀਂ ਲਈ ਹੈ।


Sunny Mehra

Content Editor

Related News