ਗਾਜ਼ਾ ਪੱਟੀ ਤੋਂ ਦੱਖਣੀ ਇਜ਼ਰਾਇਲ ''ਚ ਦੋ ਰਾਕੇਟ ਦਾਗੇ ਗਏ

Saturday, Jun 27, 2020 - 03:26 PM (IST)

ਗਾਜ਼ਾ ਪੱਟੀ ਤੋਂ ਦੱਖਣੀ ਇਜ਼ਰਾਇਲ ''ਚ ਦੋ ਰਾਕੇਟ ਦਾਗੇ ਗਏ

ਗਾਜ਼ਾ ਪੱਟੀ- ਇਜ਼ਰਾਇਲ ਦੀ ਫੌਜ ਨੇ ਕਿਹਾ ਕਿ ਗਾਜ਼ਾ ਪੱਟੀ ਤੋਂ ਫਲਸਤੀਨੀ ਕੱਟੜਪੰਥੀਆਂ ਨੇ ਦੱਖਣੀ ਇਜ਼ਰਾਇਲ ਵਿਚ ਸ਼ੁੱਕਰਵਾਰ ਨੂੰ ਦੋ ਰਾਕੇਟ ਦਾਗੇ। 

ਇਸ ਹਮਲੇ ਨੇ ਬੀਤੇ ਦਿਨ ਕੁਝ ਮਹੀਨਿਆਂ ਤੋਂ ਚੱਲ ਰਹੀ ਸ਼ਾਂਤੀ ਨੂੰ ਭੰਗ ਕਰ ਦਿੱਤਾ ਹੈ। ਇਸ ਹਮਲੇ ਦੇ ਜਵਾਬ ਵਿਚ ਇਜ਼ਰਾਇਲ ਦੇ ਜਹਾਜ਼ਾਂ ਨੇ ਗਾਜ਼ਾ ਵਿਚ ਕਾਬਜ ਇਸਲਾਮਕ ਸਮੂਹ ਹਮਾਮ ਦੇ ਦੋ ਫੌਜੀ ਟਿਕਾਣਿਆਂ 'ਤੇ ਹਮਲਾ ਕੀਤਾ। ਦੋਹਾਂ ਵਲੋਂ ਕੀਤੇ ਗਏ ਹਮਲੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਰਾਕੇਟ ਹਮਲੇ ਦੀ ਜ਼ਿੰਮੇਵਾਰੀ ਅਜੇ ਕਿਸੇ ਫਿਲਸਤੀਨੀ ਕੱਟੜਵਾਦੀ ਸਮੂਹ ਨੇ ਨਹੀਂ ਲਈ ਹੈ। ਇਸ ਸਾਲ ਗਾਜ਼ਾ-ਇਜ਼ਰਾਇਲ ਵਿਚਕਾਰ ਆਮ ਤੌਰ 'ਤੇ ਸ਼ਾਂਤੀ ਰਹੀ। ਕੋਰੋਨਾ ਵਾਇਰਸ ਦਾ ਖਤਰਾ ਵੀ ਇਸ ਕਾਰਨ ਹੈ।


author

Lalita Mam

Content Editor

Related News