ਪਾਕਿਸਤਾਨ ''ਚ ਨਾਬਾਲਗਾਂ ਨੂੰ ਬਲੈਕਮੇਲ ਕਰਨ ਦੇ ਦੋਸ਼ ''ਚ ਦੋ ਪੁਲਸ ਕਰਮੀ ਗ੍ਰਿਫ਼ਤਾਰ

Wednesday, Nov 17, 2021 - 01:19 PM (IST)

ਪਾਕਿਸਤਾਨ ''ਚ ਨਾਬਾਲਗਾਂ ਨੂੰ ਬਲੈਕਮੇਲ ਕਰਨ ਦੇ ਦੋਸ਼ ''ਚ ਦੋ ਪੁਲਸ ਕਰਮੀ ਗ੍ਰਿਫ਼ਤਾਰ

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐਫਆਈਏ) ਨੇ ਦੋ ਨਾਬਾਲਗ ਕੁੜੀਆਂ ਨੂੰ ਅਸ਼ਲੀਲ ਵੀਡੀਓਜ਼ ਰਾਹੀਂ ਬਲੈਕਮੇਲ ਕਰਨ ਦੇ ਦੋਸ਼ ਵਿੱਚ ਦੋ ਪੁਲਸ ਕਰਮੀਆਂ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿ ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਨਾਬਾਲਗ ਕੁੜੀਆਂ ਨੇ ਐਫਆਈਏ ਨੂੰ ਦੱਸਿਆ ਕਿ ਸੁਭਾਨ ਖਾਲਿਦ ਉਰਫ ਫੈਜ਼ਲ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨਾਲ ਸੰਪਰਕ ਕੀਤਾ। ਜਿਸ ਮਗਰੋਂ ਉਸ ਨੇ ਦੋਹਾਂ ਨਾਬਾਲਗਾਂ ਨੂੰ ਇਕ ਅਜਿਹੀ ਜਗ੍ਹਾ 'ਤੇ ਬੁਲਾਇਆ, ਜਿੱਥੇ ਦੋਸ਼ੀ ਦਾ ਦੋਸਤ ਅਦਨਾਨ ਵੀ ਮੌਜੂਦ ਸੀ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਉਹਨਾਂ ਨੂੰ ਇਕ ਕਾਰ ਵਿੱਚ ਇਸਲਾਮਾਬਾਦ ਦੇ ਰਾਵਤ, ਵਿੱਚ ਜ਼ੀਸ਼ਾਨ ਅਹਿਮਦ ਦੇ ਘਰ ਲੈ ਗਏ। 

ਪੜ੍ਹੋ ਇਹ ਅਹਿਮ ਖ਼ਬਰ- 'ਅਫਗਾਨਿਸਤਾਨ 'ਚ ਸਾਂਝੇ ਹਿੱਤਾਂ 'ਤੇ ਭਾਰਤ ਨਾਲ ਮਿਲ ਕੇ ਕੰਮ ਕਰੇਗਾ ਅਮਰੀਕਾ' 

ਐਕਸਪ੍ਰੈਸ ਟ੍ਰਿਬਿਊਨ ਨੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਪੁਲਸ ਅਧਿਕਾਰੀਆਂ ਸਮੇਤ ਸ਼ੱਕੀ ਵਿਅਕਤੀਆਂ ਨੇ ਪੀੜਤਾਂ ਦਾ ਜਿਨਸੀ ਸ਼ੋਸ਼ਣ ਕਰਨ ਲਈ ਇੱਕ ਫਰਜ਼ੀ ਛਾਪੇਮਾਰੀ ਦੀ ਯੋਜਨਾ ਬਣਾਈ ਅਤੇ ਉਸ ਨੂੰ ਰਿਕਾਰਡ ਕੀਤਾ। ਪੀੜਤਾਂ ਨੇ ਦੱਸਿਆ ਕਿ ਪੰਜਾਬ ਪੁਲਸ ਦੀ ਵਰਦੀ ਵਿੱਚ ਚਾਰ ਵਿਅਕਤੀਆਂ ਵਿੱਚੋਂ ਦੋ ਨੇ ਇਤਰਾਜ਼ਯੋਗ ਵੀਡੀਓ ਹਟਾਉਣ ਦੇ ਬਦਲੇ 50,000 ਰੁਪਏ ਦੀ ਮੰਗ ਕੀਤੀ। ਐਫਆਈਏ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮੁਹੰਮਦ ਸੁਭਾਨ ਖਾਲਿਦ, ਰਿਜ਼ਵਾਨ ਅਲੀ, ਇਮਤਿਆਜ਼ ਅਹਿਮਦ ਅਤੇ ਜੀਸ਼ਾਨ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਥਾਣੇ 'ਚ ਤਾਇਨਾਤ ਪੁਲਸ ਕਾਂਸਟੇਬਲ ਰਿਜ਼ਵਾਨ ਚੌਂਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ।


author

Vandana

Content Editor

Related News