ਇਟਾਲੀਅਨ ਫੁੱਟਬਾਲ ਕਲੱਬ ਦੇ 2 ਖਿਡਾਰੀ ਆਏ ਕੋਰੋਨਾ ਦੀ ਲਪੇਟ ''ਚ

5/17/2020 2:05:09 PM

ਸਪੋਰਟਸ ਡੈਸਕ : ਇਟਾਲੀਅਨ ਫੁੱਟਬਾਲ ਕਲੱਬ ਪਾਰਮਾ ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕਲੱਬ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਹ ਮਾਮਲੇ ਅਜਿਹੇ ਸਮੇਂ ਆਇਆ ਹੈ ਜਦੋਂ ਸਰਕਾਰ ਨੇ ਸੋਮਵਾਰ ਤੋਂ ਖਿਡਾਰੀਆਂ ਨੂੰ ਫਿਰ ਤੋਂ ਅਭਿਆਸ ਕਰਨ ਦੀ ਮੰਜ਼ੂਰੀ ਦੇ ਦਿੱਤੀ ਹੈ। ਪਾਰਮਾ ਕਲੱਬ ਨੇ ਹਾਲ ਹੀ 'ਚ ਆਪਣੇ ਸਾਰੇ ਖਿਡਾਰੀਆਂ ਅਤੇ ਸਟਾਫ ਦਾ ਟੈਸਟ ਕਰਾਇਆ ਸੀ, ਜਿਸ ਵਿਚ 2 ਖਿਡਾਰੀਆਂ ਨੂੰ ਛਡ ਕੇ ਸਾਰਿਆਂ ਦੀ ਰਿਪੋਰਟ ਨੈਗਟਿਵ ਆਈ ਹੈ। 

ਕਲੱਬ ਨੇ ਬਿਆਨ 'ਚ ਕਿਹਾ ਕਿ ਦੋਵੇਂ ਪਹਿਲਾਂ ਹੀ ਟੈਸਟ ਵਿਚ ਪਾਜ਼ੇਟਿਵ ਪਾਏ ਹਨ। ਦੋਵਾਂ ਖਿਡਾਰੀਆਂ ਦੇ ਦੂਜੇ ਟੈਸਟ ਦੀ ਰਿਪੋਰਟ 24 ਘੰਟੇ ਬਾਅਦ ਆਈ ਹੈ। ਦੋਵਾਂ ਦੀ ਹਾਲਤ ਅਜੇ ਸਹੀ ਹੈ। ਇਟਲੀ ਦੇ ਸਿਰੀ ਏ ਲੀਗ ਕਲੱਬਾਂ ਨੇ 13 ਜੂਨ ਤੋਂ ਫਿਰ ਤੋਂ ਲੀਗ ਨੂੰ ਸ਼ੁਰੂ ਕਰਨ ਦੇ ਪੱਖ ਵਿਚ ਮੱਤ ਦਿੱਤਾ ਸੀ। ਹਾਲਾਂਕਿ ਇਸ ਨੂੰ ਸ਼ੁਰੂ ਕਰਨ ਨੂੰ ਲੈ ਕੇ ਅਜੇ ਆਖਰੀ ਤਾਰੀਖ ਤੈਅ ਨਹੀਂ ਹੋਈ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Ranjit

Content Editor Ranjit