ਨਿਊ ਓਰਲੀਨਜ਼ ''ਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ''ਚ 2 ਲੋਕਾਂ ਦੀ ਮੌਤ

Monday, Nov 18, 2024 - 03:35 PM (IST)

ਨਿਊ ਓਰਲੀਨਜ਼ ''ਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ''ਚ 2 ਲੋਕਾਂ ਦੀ ਮੌਤ

ਨਿਊ ਓਰਲੀਨਜ਼ (ਏਜੰਸੀ)- ਅਮਰੀਕਾ ਦੇ ਨਿਊ ਓਰਲੀਨਜ਼ ‘ਚ ਐਤਵਾਰ ਨੂੰ 2 ਵੱਖ-ਵੱਖ ਥਾਵਾਂ ‘ਤੇ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਦੇ ਸਬੰਧ ਵਿੱਚ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਭਾਰਤ 'ਤੇ ਟੈਰਿਫ ਲਗਾਉਣ ਨਾਲ ਵਪਾਰ ਯੁੱਧ ਸ਼ੁਰੂ ਹੋ ਜਾਵੇਗਾ: MP ਸੁਬਰਾਮਨੀਅਮ

ਨਿਊ ਓਰਲੀਨਜ਼ ਪੁਲਸ ਵਿਭਾਗ ਦੇ ਬਿਆਨ ਮੁਤਾਬਕ, ਨਿਊ ਓਰਲੀਨਜ਼ ਦੇ ਸੇਂਟ ਰੋਚ ਖੇਤਰ ਵਿੱਚ ਦੁਪਹਿਰ 3:30 ਵਜੇ ਤੋਂ ਬਾਅਦ ਗੋਲੀਬਾਰੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੂੰ ਉਥੇ 8 ਲੋਕ ਜ਼ਖ਼ਮੀ ਹਾਲਸ ਵਿਚ ਮਿਲੇ। ਇਸ ਵਿਚ ਕਿਹਾ ਗਿਆ ਹੈ ਕਿ ਸਾਰੇ 8 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਦੋਂ ਕਿ ਇਕ ਜ਼ਖ਼ਮੀ ਵਿਅਕਤੀ ਇਕ ਨਿੱਜੀ ਕਾਰ ਵਿਚ ਉਥੇ ਪਹੁੰਚਿਆ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪੰਕਜ ਲਾਂਬਾ ਦੀ ਭਾਲ 'ਚ ਜੁਟੀ ਲੰਡਨ ਪੁਲਸ, ਤਸਵੀਰ ਕੀਤੀ ਜਾਰੀ

45 ਮਿੰਟ ਬਾਅਦ ਪੁਲਸ ਨੂੰ 'ਅਲਮੋਨਾਸਟਰ ਐਵੇਨਿਊ ਬ੍ਰਿਜ' 'ਤੇ ਗੋਲੀਬਾਰੀ ਦੀ ਇਕ ਹੋਰ ਘਟਨਾ ਦੀ ਸੂਚਨਾ ਮਿਲੀ। ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਤੀਜੇ ਪੀੜਤ ਨੂੰ ਇੱਕ ਨਿੱਜੀ ਵਾਹਨ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ ਉਸਦੀ ਹਾਲਤ ਸਥਿਰ ਹੈ। ਦੋਵਾਂ ਘਟਨਾਵਾਂ ਦੇ ਸਬੰਧ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਨਾ ਹੀ ਕਿਸੇ ਸ਼ੱਕੀ ਬਾਰੇ ਕੋਈ ਸੂਚਨਾ ਮਿਲੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: UK ਦੀ ਸੰਸਦ ’ਚ ਸਿੱਖ ਨੇ ਰਚਿਆ ਇਤਿਹਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News