ਮੈਰੀਲੈਂਡ ਵਿਖੇ ਧਮਾਕੇ ''ਚ ਦੋ ਲੋਕਾਂ ਦੀ ਮੌਤ, ਨੇੜਲੇ ਘਰਾਂ ਨੂੰ ਵੀ ਨੁਕਸਾਨ ਪੁੱਜਾ

Monday, Aug 12, 2024 - 11:25 AM (IST)

ਮੈਰੀਲੈਂਡ ਵਿਖੇ ਧਮਾਕੇ ''ਚ ਦੋ ਲੋਕਾਂ ਦੀ ਮੌਤ, ਨੇੜਲੇ ਘਰਾਂ ਨੂੰ ਵੀ ਨੁਕਸਾਨ ਪੁੱਜਾ

ਬੇਲ ਏਅਰ, (ਏ.ਪੀ.)- ਅਮਰੀਕਾ ਦੇ ਮੈਰੀਲੈਂਡ ਵਿਚ ਇਕ ਘਰ ਵਿਚ ਐਤਵਾਰ ਨੂੰ ਗੈਸ ਲੀਕ ਹੋਣ ਕਾਰਨ ਧਮਾਕਾ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ 12 ਪਰਿਵਾਰ ਉੱਜੜ ਗਏ। ਇਹ ਜਾਣਕਾਰੀ ਫਾਇਰ ਦੇ ਅਧਿਕਾਰੀਆਂ ਨੇ ਦਿੱਤੀ। ਬਾਲਟੀਮੋਰ ਤੋਂ ਲਗਭਗ 50 ਕਿਲੋਮੀਟਰ ਉੱਤਰ-ਪੂਰਬ 'ਚ ਸਥਿਤ ਬੇਲ ਏਅਰ ਕਸਬੇ ਵਿਚ ਹੋਏ ਧਮਾਕੇ ਨੇ ਨੇੜਲੇ ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਧਮਾਕੇ ਦੀ ਆਵਾਜ਼ ਸੁਣੀ। ਸਟੇਟ ਫਾਇਰ ਮਾਰਸ਼ਲ ਦੇ ਦਫ਼ਤਰ ਦੇ ਅਧਿਕਾਰੀ ਓਲੀਵਰ ਅਲਕੀਰੇ ਨੇ ਦੱਸਿਆ ਕਿ ਗੈਸ ਲੀਕ ਹੋਣ ਅਤੇ ਬਾਹਰੋਂ ਆ ਰਹੀ ਗੈਸ ਦੀ ਬਦਬੂ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਅਮਲੇ ਨੂੰ ਸਵੇਰੇ 6.40 ਵਜੇ ਇਲਾਕੇ ਵਿਚ ਭੇਜਿਆ ਗਿਆ।

ਅਲਕੀਰੇ ਨੇ ਦੱਸਿਆ ਕਿ ਜਦੋਂ ਫਾਇਰ ਵਿਭਾਗ ਦੀ ਟੀਮ ਘਟਨਾ ਸਥਾਨ ਵੱਲ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਫੋਨ 'ਤੇ ਸੂਚਨਾ ਮਿਲੀ ਕਿ ਘਰ 'ਚ ਧਮਾਕਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਮੌਕੇ 'ਤੇ ਹੀ ਇਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਬਾਅਦ 'ਚ ਇਕ ਹੋਰ ਦੀ ਲਾਸ਼ ਮਲਬੇ ਹੇਠ ਦੱਬੀ ਹੋਈ ਮਿਲੀ। ਉਨ੍ਹਾਂ ਦੱਸਿਆ ਕਿ ਗੁਆਂਢ ਵਿਚ ਇਕ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਸ ਘਰ ਦੀ ਇਕ ਔਰਤ ਮੌਕੇ 'ਤੇ ਹੀ ਜ਼ੇਰੇ ਇਲਾਜ ਹੈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਗੁਆਂਢੀ ਘਰਾਂ ਨੂੰ ਨੁਕਸਾਨ ਪਹੁੰਚਾਉਣ ਕਾਰਨ ਘੱਟੋ-ਘੱਟ 12 ਪਰਿਵਾਰ ਬੇਘਰ ਹੋ ਗਏ ਹਨ।


author

Sunaina

Content Editor

Related News