ਮਿਸੀਗਾਸਾ 'ਚ ਸਕੂਲ ਦੇ ਵਿਦਿਆਰਥੀ ਨੂੰ ਜ਼ਖਮੀ ਕਰਨ ਵਾਲੇ ਦੋ ਦੋਸ਼ੀ ਗ੍ਰਿਫਤਾਰ
Thursday, Jun 01, 2017 - 05:52 PM (IST)

ਟੋਰਾਂਟੋ— ਮਿਸੀਸਾਗਾ ਦੇ ਸੈਂਟ ਫਰਾਂਸਿਸ ਜ਼ੇਵਿਅਰ ਸੈਕੰਡਰੀ ਸਕੂਲ 'ਚ ਇਕ ਵਿਦਿਆਰਥੀ ਨੂੰ ਚਾਕੂ ਮਾਰਨ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਬੁੱਧਵਾਰ ਸਵੇਰੇ 11 ਵਜੇ ਤੋਂ ਬਾਅਦ ਇਹ ਘਟਨਾ ਵਾਪਰੀ ਸੀ। ਇਸ ਘਟਨਾ ਮਗਰੋਂ ਕਈ ਘੰਟਿਆਂ ਤਕ ਸਕੂਲ ਨੂੰ ਬੰਦ ਰੱਖਿਆ ਗਿਆ। ਪੀਲ ਪੁਲਸ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਨੂੰ ਟੋਰਾਂਟੋ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਫਿਲਹਾਲ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ। ਅਜੇ ਤਕ ਪੁਲਸ ਨੂੰ ਤੀਸਰੇ ਸ਼ੱਕੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਪੁਲਸ ਨੇ ਦੱਸਿਆ ਕਿ ਇਕ ਸ਼ੱਕੀ ਸਕੂਲ 'ਚ ਪੜ੍ਹਨ ਵਾਲਾ ਵਿਦਿਆਰਥੀ ਸੀ ਅਤੇ ਉਨ੍ਹਾਂ 'ਚੋਂ ਇਕ ਤਾਂ ਉਸ ਨੂੰ ਜਾਣਦਾ ਸੀ।