ਫਰਿਜ਼ਨੋ : ਜਨਮਦਿਨ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਦੀ ਮੌਤ 1 ਜ਼ਖਮੀ

Sunday, Oct 18, 2020 - 07:58 AM (IST)

ਫਰਿਜ਼ਨੋ : ਜਨਮਦਿਨ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਦੀ ਮੌਤ 1 ਜ਼ਖਮੀ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਸ਼ੁੱਕਰਵਾਰ ਰਾਤ ਨੂੰ ਦੱਖਣ ਪੂਰਬੀ ਫਰਿਜ਼ਨੋ ਵਿਚ ਡਰਾਈਵ-ਬਾਏ ਸੁਟਿੰਗ ਦੌਰਾਨ 20 ਕੁ ਸਾਲ ਦੀ ਉਮਰ ਦੇ ਦੋ ਲੋਕਾਂ ਦੀ ਮੌਤ ਹੋ ਗਈ ‘ਤੇ ਇੱਕ ਹੋਰ ਵਿਅਕਤੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ । 

ਪੁਲਸ ਅਫਸਰ ਰਾਤੀਂ  ਲਗਭਗ 11:45 ਤੇ ਗੋਲੀ ਚੱਲਣ ਦੀ ਸੂਚਨਾ ਮਿਲਣ ਮਗਰੋਂ ਘਟਨਾ ਸਥਾਨ 'ਤੇ ਪਹੁੰਚੇ ਜਿੱਥੇ ਪਤਾ ਚੱਲਿਆ ਕਿ ਸਾਊਥ ਪੰਜਵੀਂ ਸਟ੍ਰੀਟ ਅਤੇ ਈਸਟ ਬ੍ਰਾਲੀ ਐਵੀਨਿ ਵਿਖੇ ਕੁਝ ਲੋਕ ਇਕੱਠੇ ਹੋ ਕੇ ਘਰ ਦੇ ਪਿਛਲੇ ਯਾਰਡ ਵਿਚ ਪਾਰਟੀ ਕਰ ਰਹੇ ਸਨ ਕਿ ਚਲਦੀ ਕਾਰ ਵਿੱਚੋਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। 

ਫਰਿਜ਼ਨੋ ਪੁਲਸ ਦੇ ਲੈਫਟੀਨੈਂਟ ਜਾਰਡਨ ਬੇਕਫੋਰਡ ਨੇ ਕਿਹਾ ਕਿ ਜਦੋਂ ਹਮਲਾ ਹੋਇਆ ਲੋਕ ਪਾਰਟੀ ਤੋ ਘਰ ਨੂੰ ਜਾਣ ਦੀ ਤਿਆਰੀ ਵਿਚ ਸਨ। ਇਸੇ ਦੌਰਾਨ ਹੌਲੀ ਰਫ਼ਤਾਰ ਨਾਲ ਚੱਲਦੀ ਗੱਡੀ ਵਿੱਚੋਂ ਹਮਲਾਵਰ ਨੇ ਫ਼ਾਇਰ ਖੋਲ੍ਹ ਦਿੱਤਾ, ਜਿਸ ਕਾਰਨ ਤਿੰਨ ਵਿਅਕਤੀਆਂ ਦੇ ਸਰੀਰ ਦੇ ਉਪਰਲੇ ਹਿੱਸੇ 'ਤੇ ਗੋਲੀਆਂ ਲੱਗੀਆਂ। 

ਇਸ ਹਮਲੇ ਵਿੱਚ ਇਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ, ਅਤੇ ਦੂਸਰੇ ਦੀ ਹਸਪਤਾਲ ਵਿਚ ਮੌਤ ਹੋ ਗਈ ‘ਤੇ ਤੀਸਰਾ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਜੇਰੇ ਇਲਾਜ਼ ਹੈ। ਪੁਲਸ ਨੂੰ ਮੌਕੇ ਤੋਂ 9 ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਖ਼ਬਰ ਲਿਖਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ, ਅਤੇ ਪੁਲਸ ਬਰੀਕੀਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। 


author

Lalita Mam

Content Editor

Related News