ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਣ ਵਾਲੇ 2 ਵਿਅਕਤੀ ਗ੍ਰਿਫਤਾਰ

Tuesday, Aug 13, 2019 - 11:52 PM (IST)

ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਣ ਵਾਲੇ 2 ਵਿਅਕਤੀ ਗ੍ਰਿਫਤਾਰ

ਲਾਹੌਰ - ਮਹਾਰਾਜਾ ਰਣਜੀਤ ਸਿੰਘ ਦੇ ਇਕ ਬੁੱਤ ਨੂੰ ਤੋੜਣ ਕੀਤੇ ਜਾਣ ਦੀ ਘਟਨਾ ਦੇ ਬਾਰੇ 'ਚ ਪੁਲਸ ਦਾ ਆਖਣਾ ਹੈ ਕਿ ਇਕ ਕੱਟੜਪੰਥੀ ਸਮੂਹ ਨਾਲ ਜੁੜੇ ਅਤੇ ਧਾਰਮਿਕ ਪੱਖਪਾਤ ਵਾਲੇ 2 ਲੋਕ ਇਸ ਦੇ ਪਿੱਛੇ ਸਨ। ਇਹ ਘਟਨਾ ਸ਼ਨੀਵਾਰ ਨੂੰ ਸ਼ਾਹੀ ਕਿਲ੍ਹੇ 'ਚ ਹੋਈ ਸੀ ਜਿਸ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਹੈ। ਸੁਰੱਖਿਆ ਕਰਮੀਆਂ ਨੇ ਹਮਲਾਵਰਾਂ ਨੂੰ ਫੱੜ ਲਿਆ ਸੀ।

ਪੁਲਸ ਪ੍ਰਮੁੱਖ ਸਇਦ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਹਮਲਾਵਰਾਂ ਨੇ ਧਾਰਮਿਕ ਪੱਖਪਾਤ ਦੇ ਆਧਾਰ 'ਤੇ ਬੁੱਤ ਦੀ ਤੋੜਫੋੜ ਕੀਤੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦਾ ਮੰਨਣਾ ਸੀ ਕਿ ਮੁਸਲਿਮ ਦੇਸ਼ 'ਚ ਬੁੱਤ ਲਾਉਣ ਦਾ ਉਨ੍ਹਾਂ ਦੇ ਧਰਮ ਖਿਲਾਫ ਹੈ ਅਤੇ ਜੇਕਰ ਅਧਿਕਾਰੀਆਂ ਨੇ ਬੁੱਤ ਨਹੀਂ ਹਟਾਇਆ ਤਾਂ ਉਹ ਫਿਰ ਇਹ ਹੀ ਕੰਮ ਕਰਨਗੇ। ਜੂਨ 'ਚ ਮਹਾਰਾਜਾ ਦੀ 180 ਬਰਸੀ 'ਤੇ ਉਨ੍ਹਾਂ ਦਾ 9 ਫੁੱਟ ਦਾ ਬੁੱਤ ਲਾਹੌਰ ਕਿਲ੍ਹੇ 'ਚ ਲਾਇਆ ਗਿਆ ਸੀ। ਪੁਲਸ ਨੇ ਇਸ ਘਟਨਾ ਦੇ ਸਿਲਸਿਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਖਿਲਾਫ ਦੇਸ਼ ਦੇ ਈਸ਼ਨਿੰਦਾ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ੱਕੀ ਕੱਟੜਪੰਥੀ ਮੌਲਾਨਾ ਖਾਦਿਮ ਰਿਜ਼ਵੀ ਨੇ ਤਹਿਰੀਕ ਲੱਬੈਕ ਪਾਕਿਸਤਾਨ ਦੇ ਹਨ। ਲਾਹੌਰ ਕਿਲ੍ਹੇ ਨਾਲ ਜੁੜੇ ਮਾਮਲਿਆਂ ਦੀ ਚਾਰਜ ਅਥਾਰਟੀ ਨੇ ਕਿਹਾ ਹੈ ਕਿ ਜਲਦੀ ਹੀ ਬੁੱਤ ਦੀ ਮੁਰੰਮਤ ਕੀਤੀ ਜਾਵੇਗੀ।


author

Khushdeep Jassi

Content Editor

Related News