ਮੰਗਲ 'ਤੇ ਆਏ ਦੋ ਵੱਡੇ ਭੂਚਾਲ, ਨਾਸਾ ਦੇ ਇਨਸਾਈਟ ਲੈਂਡਰ ਨੇ ਹੁਣ ਤੱਕ 500 ਤੋਂ ਵਧੇਰੇ ਝਟਕੇ ਕੀਤੇ ਰਿਕਾਰਡ

Saturday, Apr 03, 2021 - 08:08 PM (IST)

ਮੰਗਲ 'ਤੇ ਆਏ ਦੋ ਵੱਡੇ ਭੂਚਾਲ, ਨਾਸਾ ਦੇ ਇਨਸਾਈਟ ਲੈਂਡਰ ਨੇ ਹੁਣ ਤੱਕ 500 ਤੋਂ ਵਧੇਰੇ ਝਟਕੇ ਕੀਤੇ ਰਿਕਾਰਡ

ਵਾਸ਼ਿੰਗਟਨ-ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਇਨਸਾਈਟ ਲੈਂਡਰ ਨੇ ਬੀਤੇ ਮਹੀਨੇ ਮੰਗਲ ਗ੍ਰਹਿ ਦੀ ਸਤ੍ਹ 'ਤੇ ਦੋ ਮਜ਼ਬੂਤ ਭੂਚਾਲ ਦੇ ਝਟਕੇ ਰਿਕਾਰਡ ਕੀਤੇ ਹਨ। ਮਿਸ਼ਨ ਕੰਟਰੋਲ ਮੁਤਾਬਕ ਇਨ੍ਹਾਂ ਦੀ ਤੀਬਰਤਾ 3.3 ਅਤੇ 3.1 ਦਰਜ ਕੀਤੀ ਗਈ ਹੈ। ਇਹ ਝਟਕੇ Cerberus Fossae ਨਾਂ ਖੇਤਰ 'ਚ ਆਏ ਸਨ। ਇਹ ਉਹ ਸਥਾਨ ਹੈ ਜਿਥੇ ਇਸ ਮਿਸ਼ਾਨ ਦੀ ਸ਼ੁਰੂਆਤ 'ਚ ਵੀ ਦੋ ਮਜ਼ਬੂਤ ਭੂਚਾਲ ਦੇ ਝਟਕਿਆਂ ਦਾ ਪਤਾ ਚੱਲਿਆ ਸੀ।

ਇਹ ਵੀ ਪੜ੍ਹੋ-ਮਿਆਂਮਾਰ 'ਚ ਗ੍ਰਹਿ ਯੁੱਧ ਵਰਗੇ ਹਾਲਾਤ, ਹੁਣ ਤੱਕ 550 ਲੋਕਾਂ ਨੇ ਗੁਆਈ ਜਾਨ

ਲੈਂਡਰ ਨੇ ਨਵੰਬਰ 2018 'ਚ ਮੰਗਲ ਦੀ ਸਤ੍ਹ 'ਤੇ ਉਤਰਨ ਤੋਂ ਬਾਅਦ ਤੋਂ ਹੁਣ ਤੱਕ 500 ਤੋਂ ਵਧੇਰੇ ਭੂਚਾਲ ਦੇ ਝਟਕੇ ਰਿਕਾਰਡ ਕੀਤੇ ਹਨ। ਇਸ ਇਨਸਾਈਟ ਲੈਂਡਰ ਦਾ ਕੰਮ ਮੰਗਲ ਦੀ ਸਤ੍ਹ ਅਤੇ ਗਰਭ 'ਚ ਆਉਣ ਵਾਲੇ ਭੂਚਾਲ ਦੀ ਜਾਣਕਾਰੀ ਦੇਣਾ ਹੈ। ਇਹ ਸਤ੍ਹ 'ਤੇ ਉਤਰਨ ਤੋਂ ਬਾਅਦ ਮੰਗਲ ਗ੍ਰਹਿ 'ਤੇ ਆਉਣ ਵਾਲੇ ਭੂਚਾਲ ਦੀ ਜਾਣਕਾਰੀ ਇਕੱਠੀ ਕਰ ਕੇ ਨਾਸਾ ਨੂੰ ਭੇਜ ਰਿਹਾ ਹੈ।

ਨਾਸਾ ਦੀ ਜੈਟ ਪ੍ਰੋਪਲਸਨ ਲੈਬ (ਜੇ.ਪੀ.ਐੱਲ.) ਨੇ ਕਿਹਾ ਕਿ ਭੂਚਾਲ ਦੀਆਂ ਇਨ੍ਹਾਂ ਖਬਰਾਂ ਤੋਂ ਪਤਾ ਚੱਲਿਆ ਹੈ ਕਿ Cerberus Fossae ਭੂਚਾਲ ਸਰਗਰਮ ਹੈ। ਨਾਸਾ ਦੇ ਜੀ.ਪੀ.ਐੱਲ. ਨੇ ਇਕ ਬਿਆਨ 'ਚ ਕਿਹਾ ਕਿ 'ਇਨਸਾਈਟ ਨੇ ਅਜੇ ਤੱਕ 500 ਤੋਂ ਵਧੇਰੇ ਭੂਚਾਲ ਰਿਕਾਰਡ ਕੀਤੇ ਹਨ ਪਰ ਕਲੀਅਰ ਸਿਗਨਲ ਹੋਣ ਕਾਰਣ ਇਹ ਚਾਰ ਭੂਚਾਲ ਲਾਲ ਗ੍ਰਹਿ ਦੀ ਅੰਦਰੂਨੀ ਤੌਰ 'ਤੇ ਜਾਂਚ ਲਈ ਸਭ ਤੋਂ ਬਿਹਤਰ ਹਨ। ਮੰਗਲ ਨਾਲ ਜੁੜੀ ਵਧੇਰੇ ਜਾਣਕਾਰੀ ਲਈ ਇਨਸਾਈਟ ਦੀ ਟੀਮ ਇਨ੍ਹਾਂ ਭੂਚਾਲਾਂ 'ਤੇ ਅਧਿਐਨ ਕਰ ਰਹੀ ਹੈ।

ਇਹ ਵੀ ਪੜ੍ਹੋ-ਕੋਰੋਨਾ ਨੂੰ ਲੈ ਕੇ ਮਾਡਰਨਾ ਟੀਕਿਆਂ 'ਚ ਹੁਣ ਹੋਣਗੇ ਇਹ 2 ਅਹਿਮ ਬਦਲਾਅ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News