ਨੇਪਾਲ ''ਚ ਸੜਕੀ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਤੇ 31 ਜ਼ਖਮੀ

Friday, Jan 17, 2020 - 07:22 PM (IST)

ਨੇਪਾਲ ''ਚ ਸੜਕੀ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਤੇ 31 ਜ਼ਖਮੀ

ਕਾਠਮੰਡੂ- ਨੇਪਾਲ ਦੇ ਚਿਤਵਨ ਜ਼ਿਲੇ ਵਿਚ ਇਕ ਟੂਰਿਸਟ ਬੱਸ ਤੇ ਟਰੱਕ ਦੀ ਟੱਕਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਤੇ 31 ਹੋਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਜ਼ਿਆਦਾਤਰ ਚੀਨੀ ਨਾਗਰਿਕ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਹੋਇਆ ਜਦੋਂ ਕਈ ਚੀਨੀ ਨਾਗਰਿਕਾਂ ਸਣੇ ਹੋਰ ਸੈਲਾਨੀਆਂ ਨੂੰ ਲੈ ਕੇ ਬੱਸ ਪੋਖਰਾ ਜਾ ਰਹੀ ਸੀ ਤੇ ਭਰਤਪੁਰ ਮੈਟ੍ਰੋਪਾਲਿਟਨ ਸਿਟੀ ਵਿਚ ਪਿੱਛੋਂ ਆ ਰਹੇ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। 

ਪੁਲਸ ਨੇ ਦੱਸਿਆ ਕਿ ਟਰੱਕ ਦੀ ਟੱਕਰ ਤੋਂ ਬਾਅਦ ਬੱਸ ਨੇੜੇ ਦੇ ਇਕ ਘਰ ਨਾਲ ਟਕਰਾ ਗਈ। ਉਹਨਾਂ ਨੇ ਦੱਸਿਆ ਕਿ ਇਲਾਜ ਦੇ ਲਈ ਹਸਪਤਾਲ ਲਿਜਾਏ ਜਾਣ ਦੌਰਾਨ ਦੋ ਜ਼ਖਮੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ ਤੇ ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।


author

Baljit Singh

Content Editor

Related News